ਨਵੀਂ ਦਿੱਲੀ: ਵਿਸ਼ਵ ਭਰ ਦੇ ਬਾਜ਼ਾਰਾਂ ਦੇ ਮਿਲੇ-ਜੁਲੇ ਰੁਖ਼ ਦਰਮਿਆਨ ਬੈਂਕਿੰਗ, ਧਾਤਾਂ ਤੇ ਊਰਜਾ ਕੰਪਨੀਆਂ ਦੇ ਸ਼ੇਅਰਾਂ ਨਾਲ ਸੋਮਵਾਰ ਨੂੰ ਸ਼ੇਅਰ ਬਾਜ਼ਾਰ 395 ਅੰਕ ਚੜ੍ਹ ਗਿਆ। ਕਾਰੋਬਾਰੀਆਂ ਮੁਤਾਬਕ ਰੁਪਏ ਵਿਚ ਮਜ਼ਬੂਤੀ ਨਾਲ ਵੀ ਬਾਜ਼ਾਰ ਦੀ ਧਾਰਨਾ ਨੂੰ ਬਲ ਮਿਲਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬਾਜ਼ਾਰ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਵਿਚ ਲਾਭ ਦੇ ਨਾਲ ਬੰਦ ਹੋਇਆ। ਸ਼ੇਅਰ ਬਾਜ਼ਾਰ 395.33 ਅੰਕ ਜਾਂ 0.75 ਪ੍ਰਤੀਸ਼ਤ ਦੀ ਚੜ੍ਹਤ ਨਾਲ 52,880 ਅੰਕਾਂ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਐਨਐੱਸਈ ਦਾ ਨਿਫਟੀ 112.15 ਅੰਕ ਜਾਂ 0.71 ਪ੍ਰਤੀਸ਼ਤ ਦੇ ਲਾਭ ਨਾਲ 15,834.35 ਅੰਕਾਂ ਉਤੇ ਬੰਦ ਹੋਇਆ। -ਪੀਟੀਆਈ