ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 6 ਜੁਲਾਈ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੂੰਗ ਨੇ ਦਸਤਾਰ ਸਜਾ ਕੇ ਸਿੰਗਾਪੁਰ ਦੇ ਸਿਲਾਟ ਰੋਡ ’ਤੇ ਗੁਰਦੁਆਰੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸੰਗਤ ਨੂੰ ‘ਸਤਿ ਸ੍ਰੀ ਅਕਾਲ’ ਆਖ ਕੇ ਵਧਾਈ ਦਿੱਤੀ। ਇਸ ਮੌਕੇ ਸ੍ਰੀ ਲੂੰਗ ਨੇ ਸਫੈਦ ਦਸਤਾਰ ਸਜਾਈ ਹੋਈ ਸੀ ਤੇ ਕਾਲਾ ਮਾਸਕ ਲਾਇਆ ਹੋਇਆ ਸੀ।