ਮੁੰਬਈ, 7 ਜੁਲਾਈ
ਉੱਘੇ ਅਦਾਕਾਰ ਦਲੀਪ ਕੁਮਾਰ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਸਾਹ ਲੈਣ ਵਿਚ ਤਕਲੀਫ ਕਰ ਕੇ ਉਹ ਪਿਛਲੇ ਕਈ ਦਿਨਾਂ ਤੋਂ ਹਿੰਦੁਜਾ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਮੁਗਲ-ਏ-ਆਜ਼ਮ, ਗੰਗਾ ਜਮੁਨਾ, ਨਯਾ ਦੌਰ, ਕਰਮਾ, ਸ਼ਕਤੀ ਸਮੇਤ ਕਈ ਫ਼ਿਲਮਾਂ ਵਿਚ ਸ਼ਾਨਦਾਰ ਭੂਮਿਕਾ ਨਿਭਾਈ ਸੀ।