ਲਖਵਿੰਦਰ ਸਿੰਘ
ਮਲੋਟ, 6 ਜੁਲਾਈ
ਪਿੰਡ ਝੋਰਡ ਅਤੇ ਸਾਉਂਕੇ ਦੀ ਹੱਦ ‘ਤੇ ਸਥਿਤ ਪਿੰਡ ਆਲਮਵਾਲਾ ਵਾਲੀ ਨਹਿਰ ਵਿੱਚ 100 ਫੁੱਟ ਦਾ ਪਾੜ ਪੈ ਜਾਣ ਕਾਰਨ ਜਿੱਥੇ ਕਈ ਪਿੰਡਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਕਈ ਢਾਣੀਆਂ ਵਿੱਚ ਵੀ ਪਾਣੀ ਚੜ੍ਹ ਗਿਆ।
ਆਲਮਵਾਲਾ ਦੇ ਕਿਸਾਨ ਆਗੂ ਲਖਨਪਾਲ ਸ਼ਰਮਾ ਨੇ ਦੱਸਿਆ ਕਿ ਨਹਿਰ ਦੇ ਟੁੱਟਣ ਦਾ ਮੁੱਖ ਕਾਰਨ ਇਸ ਦੀ ਸਾਫ ਸਫਾਈ ਨਾ ਹੋਣਾ ਹੈ, ਇਸ ਵਿੱਚ ਇਕੱਠੀ ਹੋਈ ਜਲਬੂਟੀ ਤੇ ਹੋਰ ਛੋਟੇ ਵੱਡੇ ਦਰੱਖਤਾਂ ਕਰਕੇ ਅਕਸਰ ਹੀ ਪਿੱਛੇ ਪਾਣੀ ਚੜ੍ਹ ਜਾਂਦਾ ਹੈ ਜੋ ਕਿਤੇ ਨਾ ਕਿਤੇ ਨਹਿਰ ਦੇ ਟੁੱਟਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਟੁੱਟਣ ਕਾਰਨ ਕਰੀਬ 300 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਢਾਣੀਆਂ ਨੂੰ ਆਉਣ ਜਾਣ ਵਾਲੇ ਰਸਤੇ ਵੀ ਬੰਦ ਹੋ ਗੲੇ ਅਤੇ ਅੰਦਰਾਂ ਤੱਕ ਪਾਣੀ ਵੜ ਗਿਆ। ਸਥਾਨਕ ਪ੍ਰਸ਼ਾਸਨ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ , ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵੀ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਨਹਿਰ ਨੂੰ ਬੰਨ੍ਹਣ ਲਈ ਕੋਸ਼ਿਸ਼ਾਂ ਜਾਰੀ ਸਨ।