ਮੁੰਬਈ, 7 ਜੁਲਾਈ
ਈਡੀ ਨੇ ਐੱਨਸੀਪੀ ਆਗੂ ਏਕਨਾਥ ਖੜਸੇ ਦੇ ਜਵਾਈ ਗਿਰੀਸ਼ ਚੌਧਰੀ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੇਸ 2016 ਵਿਚ ਇਕ ਸਰਕਾਰੀ ਪਲਾਟ ਦੀ ਖ਼ਰੀਦ ਨਾਲ ਜੁੜਿਆ ਹੋਇਆ ਹੈ। ਪੁਣੇ ਦੇ ਇਸ ਪਲਾਟ ਦੀ ਖ਼ਰੀਦ ਵਿਚ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਚੌਧਰੀ ਨੂੰ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਏਜੰਸੀ ਦੇ ਮੁੰਬਈ ਸਥਿਤ ਦਫ਼ਤਰ ਵਿਚ ਉਸ ਤੋਂ ਲੰਮੀ ਪੁੱਛਗਿੱਛ ਕੀਤੀ ਗਈ। ਖੜਸੇ ਜੋ ਕਿ 2016 ਵਿਚ ਮਾਲ ਮੰਤਰੀ ਸਨ, ਨੇ ਭਾਜਪਾ ਆਗੂ ਵਜੋਂ ਤੇ ਦੇਵੇਂਦਰ ਫੜਨਵੀਸ ਦੀ ਸਰਕਾਰ ’ਚੋਂ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ।