ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 6 ਜੁਲਾਈ
ਕਸਬੇ ਦੇ ਚੂੰਘਾ ਰੋਡ ’ਤੇ ਖੇਤ ਵਿੱਚ ਮੋਟਰ ਵਾਲੀ ਖੇਲ (ਚੁਬੱਚਾ) ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਥਾਣਾ ਸ਼ਹਿਣਾ ਦੇ ਏਐੱਸਆਈ ਮੱਘਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੌੜ ਢੁੰਡਾ ਪੱਤੀ ਸ਼ਹਿਣਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਬਿਆਨ ਦਰਜ ਕਰਵਾਇਆ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਸੀ। ਸਵੇਰੇ ਅੱਠ ਵਜੇ ਦੇ ਕਰੀਬ ਘਰੋਂ ਦਿਹਾੜੀ ਲਗਾਉਣ ਲਈ ਗਿਆ ਸੀ। ਸ਼ਾਮ ਨੂੰ ਪਤਾ ਲੱਗਿਆ ਕਿ ਸ਼ਹਿਣਾ ਦੇ ਇੱਕ ਕਿਸਾਨ ਦੇ ਖੇਤ ਦੀ ਮੋਟਰ ਵਾਲੀ ਖੇਲ ਵਿੱਚੋਂ ਉਸਦਾ ਪਤੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ, ਜਦੋਂ ਉਹ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।