ਨਵੀਂ ਦਿੱਲੀ, 7 ਜੁਲਾਈ
ਕੌਮੀ ਰਾਜਧਾਨੀ ਵਿੱਚ ਅਪਰੈਲ 2020 ਤੋਂ ਅਪਰੈਲ 2021 ਦਰਮਿਆਨ ਨਾਈਟ੍ਰੋਜਨ ਡਾਇਆਕਸਾਈਡ ਪ੍ਰਦੂਸ਼ਣ ’ਚ 125 ਫ਼ੀਸਦ ਵਾਧਾ ਹੋਇਆ ਹੈ। ਇਹ ਖੁਲਾਸਾ ਗਰੀਨਪੀਸ ਇੰਡੀਆ ਸਟੱਡੀ ਵੱਲੋਂ ਭਾਰਤ ਦੀਆਂ ਅੱਠ ਸਭ ਤੋਂ ਵੱਧ ਆਬਾਦੀ ਵਾਲੀਆਂ ਸੂਬਾਈ ਰਾਜਧਾਨੀਆਂ ਵਿਚ ਐੱਨਓ2 ਬਾਰੇ ਕੀਤੇ ਗਏ ਮੁਲਾਂਕਣ ਦੌਰਾਨ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਅੱਠ ਸੂਬਾਈ ਰਾਜਧਾਨੀਆਂ ਮੁੰਬਈ, ਦਿੱਲੀ, ਬੰਗਲੌਰ, ਹੈਦਰਾਬਾਦ, ਚੇਨੱਈ, ਕੋਲਕਾਤਾ, ਜੈਪੁਰ ਤੇ ਲਖਨਊ ਵਿਚ ਐੱਨਓ2 ਪ੍ਰਦੂਸ਼ਣ ਵਧਿਆ ਹੈ ਪਰ ਇਸ ਵਕਫ਼ੇ ਦੌਰਾਨ ਦਿੱਲੀ ਵਿਚ ਤਾਂ ਇਹ ਵਾਧਾ ਬਹੁਤ ਵੱਡੀ ਪੱਧਰ ’ਤੇ ਦੇਖਿਆ ਗਿਆ ਹੈ। ਐੱਨਓ2 ਇਕ ਖ਼ਤਰਨਾਕ ਹਵਾ ਪ੍ਰਦੂਸ਼ਣ ਹੈ। ਇਹ ਉਦੋਂ ਨਿਕਲਦਾ ਹੈ ਜਦੋਂ ਬਾਲਣ ਸੜਦਾ ਹੈ।