ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਜੁਲਾਈ
ਹਰਿਆਣਾ ਸ਼ੂਗਰਫੈੱਡ ਦੇ ਚੇਅਰਮੈਨ ਤੇ ਸ਼ਾਹਬਾਦ ਦੇ ਵਿਧਾਇਕ ਰਾਮ ਕਰਣ ਕਾਲਾ ਨੇ ਕਿਹਾ ਹੈ ਕਿ ਭਾਜਪਾ ਜਜਪਾ ਸਰਕਾਰ ਵਿਚ ਕੁਝ ਅਜਿਹੇ ਵੀ ਕੰਮ ਹੋ ਰਹੇ ਹਨ ਜੋ ਕਰੀਬ ਦਹਾਕਿਆਂ ਤੋਂ ਪਏ ਹੋਏ ਸਨ। ਜਿਸ ਦੀ ਤਾਜਾ ਮਿਸਾਲ ਪਿਹੋਵਾ, ਮਲਿਕ ਪੁਰ, ਲੁਖੀ ਤੋਂ ਹੋ ਕੁਰੂਕਸ਼ੇਤਰ ਜਾਣ ਵਾਲੀ ਸੜਕ ਨੂੰ ਪਿੰਡ ਚਕਜਾਤੀਆਂ ਦੀ ਪੱਕੀ ਸੜਕ ਨਾਲ ਜੋੜਿਆ ਗਿਆ ਹੈ।
ਇਹ ਸੜਕ ਪਿਛਲੇ 25 ਸਾਲਾਂ ਤੋਂ ਕੱਚੀ ਪਈ ਹੋਈ ਸੀ। ਜਿਸ ਦਾ ਅੱਜ ਵਿਧਾਇਕ ਰਾਮ ਕਰਣ ਕਾਲਾ ਨੇ ਸ਼ੁਭ ਅਰੰਭ ਕੀਤਾ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਯੁਵਾ ਸੋਚ ਕਰਕੇ ਹੀ ਅੱਜ ਹਰ ਪਿੰਡ ਵਿਚ ਵਿਕਾਸ ਕਾਰਜ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਚੌਟਾਲਾ ਦੀ ਸੋਚ ਹੈ ਕਿ ਪਿੰਡਾਂ ਵਿਚ ਵੀ ਸ਼ਹਿਰਾਂ ਦੇ ਮੁਕਾਬਲੇ ਹੀ ਵਿਕਾਸ ਕਾਰਜ ਕਰਾਏ ਜਾਣ ਤਾਂ ਜੋ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਫਰਕ ਨਾ ਰਹੇ।
ਸਵਾਗਤੀ ਗੇਟਾਂ ਦਾ ਕੰਮ ਸ਼ੁਰੂ
ਯਮੁਨਾਨਗਰ (ਪੱਤਰ ਪ੍ਰੇਰਕ): ਨਗਰ ਨਿਗਮ ਦੀਆਂ ਹੱਦਾਂ ’ਤੇ ਬਨਣ ਵਾਲੇ ਸਵਾਗਤੀ ਗੇਟਾਂ ਦੀ ਦੇ ਕੰਮ ਦੀ ਸ਼ੁਰੂਆਤ ਹੋ ਗਈ ਹੈ। ਸਭ ਤੋਂ ਪਹਿਲਾਂ ਸਹਾਰਨਪੁਰ ਮਾਰਗ ’ਤੇ ਪਿੰਡ ਪਾਂਸਰਾ ਲਾਗੇ 49 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਗੇਟ ਦੇ ਕੰਮ ਦੀ ਸ਼ੁਰੂਆਤ ਯਮੁਨਾ ਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ, ਮੇਅਰ ਮਦਨ ਚੌਹਾਨ ਅਤੇ ਸਾਬਕਾ ਮੰਤਰੀ ਕਰਣਦੇਵ ਕੰਬੋਜ ਨੇ ਨਾਰੀਅਲ ਭੰਨ੍ਹ ਕੇ ਕੀਤੀ। ਲਗਪੱਗ 100 ਫੁੱਟ ਚੌੜੇ ਗੇਟ ਲਈ ਸੜਕ ਨੂੰ ਚਾਰ ਮਾਰਗੀ ਕੀਤਾ ਜਾਵੇਗਾ ਅਤੇ ਇਹ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਵਿਧਾਇਕ ਅਰੋੜਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਹੱਦਾਂ ਤੇ ਦਾਮਲਾ, ਪਾਂਸਰਾ, ਕੈਲ ਅਤੇ ਮਾਣਕਪੁਰ ਲਾਗੇ ਮਹਾਰਿਸ਼ੀ ਬਾਲਮੀਕਿ, ਸੰਤ ਗੁਰੂ ਰਵਿਦਾਸ, ਯਮੁਨਾ ਮਈਆ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਚਾਰ ਗੇਟ ਬਣਾਊਣ ਦਾ ਫੈਸਲਾ ਲਿਆ ਗਿਆ ਹੈ।