ਮੁੰਬਈ, 7 ਜੁਲਾਈ
ਕੇਂਦਰੀ ਕੈਬਨਿਟ ਵਿਚ ਹੋਏ ਫੇਰਬਦਲ ਦਾ ਬੁੱਧਵਾਰ ਨੂੰ ਮੁੰਬਈ ਸ਼ੇਅਰ ਬਾਜ਼ਾਰ ’ਤੇ ਅਸਰ ਨਜ਼ਰ ਆਇਆ। ਸ਼ੇਅਰ ਬਾਜ਼ਾਰ ਪਹਿਲੀ ਵਾਰ 53 ਹਜ਼ਾਰ ਦੇ ਅੰਕੜੇ ਤੋਂ ਉਪਰ ਚਲਾ ਗਿਆ। ਸ਼ੇਅਰ ਬਾਜ਼ਾਰ (ਬੀਐੱਸਈ) 193.58 ਅੰਕਾਂ ਦੇ ਉਛਾਲ ਨਾਲ 53,054.76 ਉਤੇ ਪਹੁੰਚ ਗਿਆ। ਇਸ ਤਰ੍ਹਾਂ 0.37 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐਨਐੱਸਈ ਵੀ 61.40 ਅੰਕਾਂ ਦੇ ਉਛਾਲ ਨਾਲ 15,879.65 ਨੂੰ ਅੱਪੜ ਗਿਆ। ਇੱਥੇ 0.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਟਾਟਾ ਸਟੀਲ ਨੇ ਸਭ ਤੋਂ ਮੁਨਾਫ਼ਾ ਕਮਾਇਆ ਜੋ ਕਿ ਚਾਰ ਫ਼ੀਸਦੀ ਤੋਂ ਵੱਧ ਰਿਹਾ। ਇਸ ਤੋਂ ਇਲਾਵਾ ਬਜਾਜ ਫਿਨਸਰਵ, ਇੰਡਸਇੰਡ ਬੈਂਕ, ਐਚਡੀਐਫਸੀ, ਨੈਸਲੇ ਇੰਡੀਆ, ਏਸ਼ੀਅਨ ਪੇਂਟਸ ਤੇ ਸਨ ਫਾਰਮਾ ਦੇ ਸ਼ੇਅਰਾਂ ਵਿੱਚ ਤੇਜ਼ੀ ਰਹੀ, ਜਦਕਿ ਟਾਈਟਨ, ਮਾਰੂਤੀ, ਰਿਲਾਇੰਸ ਇੰਡਸਟਰੀਜ਼ ਤੇ ਟੈੱਕ ਮਹਿੰਦਰਾ ਦੇ ਸ਼ੇਅਰ ਪੱਛੜ ਗਏ।