ਪਰਸ਼ੋਤਮ ਬੱਲੀ
ਬਰਨਾਲਾ, 8 ਜੁਲਾਈ
ਪੰਜਾਬ ਤੇ ਯੂटी ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਜ਼ਿਲ੍ਹਾ ਬਰਨਾਲਾ ਦੇ ਸੱਦੇ ‘ਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਖ਼ਿਲਾਫ਼ ਡੀਸੀ ਦਫਤਰ ਅੱਗੇ ਰੋਸ ਪ੍ਰਗਟਾਵਾ ਕੀਤਾ ਅਤੇ 9 ਜੁਲਾਈ ਨੂੰ ਮੁਲਾਜ਼ਮਾਂ ਦੇ ਸਾਂਝੇ ਵਿਸ਼ਾਲ ਪ੍ਰਦਰਸ਼ਨਾਂ ਤੇ ਚੱਕਾ ਜਾਮ ਦਾ ਹਿੱਸਾ ਬਣਨ ਦਾ ਅਹਿਦ ਕੀਤਾ। ਜ਼ਿਲ੍ਹਾ ਕਨਵੀਨਰਾਂ ਅਨਿਲ ਕੁਮਾਰ, ਮਨੋਹਰ ਲਾਲ, ਮੋਹਨ ਸਿੰਘ ਵੇਅਰ ਹਾਊਸ, ਰਾਵਿੰਦਰ ਸ਼ਰਮਾ ਅਤੇ ਮਹਿਮਾ ਸਿੰਘ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਵੱਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਰਾਹੀਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਕਰਮਜੀਤ ਬੀਹਲਾ, ਹਰਿੰਦਰ ਮੱਲ੍ਹੀਆਂ, ਖੁਸ਼ਵਿੰਦਰ ਪਾਲ, ਖੁਸ਼ੀਆ ਸਿੰਘ, ਦਰਸ਼ਨ ਚੀਮਾ, ਬਲਵੰਤ ਸਿੰਘ ਭੁੱਲਰ, ਗੁਰਦੀਪ ਸਿੰਘ ਜੇਈ, ਰਮੇਸ਼ ਕੁਮਾਰ ਹਮਦਰਦ ਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਝੇ ਢੰਗ ਨਾਲ ਮੁਲਾਜ਼ਮਾਂ ਦੀ ਤਨਖਾਹ ਨੂੰ ਵੱਡਾ ਖੋਰਾ ਲਾਇਆ ਗਿਆ ਹੈ। ਇਸ ਮੌਕੇ ਜਗਵਿੰਦਰ ਪਾਲ ਹੰਡਿਆਇਆ, ਸੁਰਿੰਦਰ ਸ਼ਰਮਾ, ਸੰਦੀਪ ਕੌਰ ਪੱਤੀ, ਬਲਵਿੰਦਰ ਧਨੇਰ, ਤਾਰ ਸਿੰਘ ਗਿੱਲ, ਪਰਮਜੀਤ ਪਾਸੀ ਨੇ ਵੀ ਸੰਬੋਧਨ ਕੀਤਾ।