ਨਵੀਂ ਦਿੱਲੀ, 7 ਜੁਲਾਈ
‘ਟ੍ਰੈਜਡੀ ਕਿੰਗ’ ਵਜੋਂ ਪ੍ਰਸਿੱਧ ਹੋਏ ਦਿਲੀਪ ਕੁਮਾਰ ਨੂੰ ਇਹ ਨਾਂ ਮਿਲਣ ਪਿੱਛੇ ਵੀ ਇੱਕ ਕਹਾਣੀ ਹੈ। ਦਿਲੀਪ ਕੁਮਾਰ ਦਾ ਜਨਮ ਮੁਹੰਮਦ ਯੂਸਫ਼ ਖਾਨ ਵਜੋਂ ਹੋਇਆ ਪਰ ਬੰਬੇ ਟਾਕੀਜ਼ ਦੀ ਮੁਖੀ ਦੇਵਿਕਾ ਰਾਣੀ ਉਨ੍ਹਾਂ ਦੇ ਇਸ ਤੋਂ ਜ਼ਿਆਦਾ ਖੁਸ਼ ਨਹੀਂ ਸੀ। ਉਹ ਬੰਬੇ ਟਾਕੀਜ਼ ਨਾਲ ਦਿਲੀਪ ਕੁਮਾਰ ਵਜੋਂ ਜੁੜਿਆ ਸੀ। ਦੇਵਿਕਾ ਨੇ ਸੋਚਿਆ ਕਿ ਦਿਲੀਪ ਕੁਮਾਰ ਨਾਂ ਸ਼ਾਇਦ ਉਸ ਦੇ ‘ਰੋਮਾਂਟਿਕ ਅਕਸ’ ਲਈ ਢੁੱਕਵਾਂ ਹੋ ਸਕਦਾ ਹੋ ਅਤੇ ਇਹ ਇੱਕ ‘ਨਿਰਪੱਖ ਅਪੀਲ’ ਵੀ ਕਰੇਗਾ। ਇਸ ਮਗਰੋਂ ਉਨ੍ਹਾਂ ਦਾ ਨਾਂ ਦਿਲੀਪ ਕੁਮਾਰ ਪੈ ਗਿਆ। ਦਿਲੀਪ ਕੁਮਾਰ ਨੇ ਲਿਖਿਆ ਹੈ ਕਿ, ‘ਇਕ ਦਿਨ ਮੈਂ ਸਟੂਡੀਓ ’ਚ ਦਾਖ਼ਲ ਹੋਇਆ। ਮੈਨੂੰ ਸੁਨੇਹਾ ਮਿਲਿਆ ਕਿ ਦੇਵਿਕਾ ਰਾਣੀ ਮੈਨੂੰ ਆਪਣੇ ਦਫ਼ਤਰ ’ਚ ਮਿਲਣਾ ਚਾਹੁੰਦੀ ਹੈ। ਮੈਨੂੰ ਯਕੀਨ ਸੀ ਕਿ ਉਨ੍ਹਾਂ ਕੋਈ ਨਾਖ਼ੁਸ਼ੀ ਪ੍ਰਗਟਾਉਣ ਲਈ ਨਹੀਂ ਬੁਲਾਇਆ ਹੋਵੇਗਾ ਕਿਉਂਕਿ ਹਮੇਸ਼ਾ ਨਿਮਰ ਅਤੇ ਖੁਸ਼ ਹੁੰਦੀ ਸੀ। ਉਹ ਜਦੋਂ ਵੀ ਮੈਨੂੰ ਮਿਲਦੀ ਅਤੇ ਪੁੱਛਦੀ ਕਿ ਮੈਂ ਇਹ ਕਿਵੇਂ ਕੀਤਾ। ਇਹ ਕਿਵੇਂ ਹੋ ਸਕਦਾ ਹੈ।’ ਦਿਲੀਪ ਮੁਤਾਬਕ ਦੇਵਿਕਾ ਜਲਦੀ ਹੀ ਮੁੱਦੇ ’ਤੇ ਆ ਗਈ ਤੇ ਉਸ ਨੇ ਉਸ ਨੂੰ ਖਾਣੇ ਦੇ ਆਫ਼ਰ ਕੀਤੀ।
ਦਿਲੀਪ ਨੇ ਸਵੈਜੀਵਨੀ ’ਚ ਲਿਖਿਆ ਹੈ ਕਿ, ‘ਦੇਵਿਕਾ ਨੇ ਕਿਹਾ ਕਿ ਤੂੰ ਜਾਣਦੈ, ਇੱਕ ਨਾਂ ਜਿਸ ਨਾਲ ਤੂੰ ਜਾਣਿਆ ਜਾਵੇਂਗਾ ਅਤੇ ਦਰਸ਼ਕਾਂ ਲਈ ਇਹ ਢੁੱਕਵਾਂ ਹੋਵੇਗਾ। ਇਹ ਪਰਦੇ ’ਤੇ ਤੇਰੇ ਰੋਮਾਂਟਿਕ ਅਕਸ ਨੂੰ ਪੇਸ਼ ਕਰੇਗਾ। ਮੇਰਾ ਖਿਆਲ ਹੈ ਦਿਲੀਪ ਕੁਮਾਰ ਇੱਕ ਵਧੀਆ ਨਾਂ ਹੈ।’ -ਪੀਟੀਆਈ
ਦਿਲੀਪ ਕੁਮਾਰ ਦੇ ਜੱਦੀ ਘਰ ’ਚ ਨਮਾਜ਼-ਏ-ਜਨਾਜ਼ ਅਦਾ
ਪਿਸ਼ਾਵਰ: ਪਾਕਿਸਤਾਨ ਦੇ ਪਿਸ਼ਾਵਰ ’ਚ ਕਿੱਸਾ ਖਵਾਨੀ ਬਾਜ਼ਾਰ ਸਥਿਤ ਮਰਹੂਮ ਬੌਲੀਵੁੱਡ ਅਦਾਕਾਰ ਦਲੀਪ ਕੁਮਾਰ ਦੇ ਜੱਦੀ ਘਰ ’ਚ ਵੱਡੀ ਗਿਣਤੀ ਲੋਕਾਂ ਵੱਲੋਂ ਉਨ੍ਹਾਂ ਲਈ ਨਮਾਜ਼-ਏ-ਜਨਾਜ਼ ਅਦਾ ਕੀਤੀ ਗਈ। ਦਲੀਪ ਕੁਮਾਰ ਦਾ ਜਨਮ ਸੂਬਾ ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ ਵਿੱਚ ਪੈਂਦੇ ਕਿੱਸਾ ਖਵਾਨੀ ਬਾਜ਼ਾਰ ’ਚ 11 ਦਸੰਬਰ 1922 ਨੂੰ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਯੂਸਫ਼ ਖ਼ਾਨ ਸੀ। ਦਲੀਪ ਕੁਮਾਰ 1990 ਦੇ ਦਹਾਕੇ ਦੀ ਸ਼ੁਰੂਆਤ ’ਚ ਪਾਕਿਸਤਾਨ ਗਏ ਸਨ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਇਲਾਵਾ ਹੋਰਨਾਂ ਨੇ ਦਲੀਪ ਕੁਮਾਰ ਦੇ ਇੰਤਕਾਲ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ‘ਇੱਕ ਬੇਮਿਸਾਲ, ਨਿਮਰ ਅਤੇ ਮਾਣਯੋਗ ਸ਼ਖਸੀਅਤ’ ਕਰਾਰ ਦਿੱਤਾ। ਪਿਸ਼ਾਵਰ ਦੇ ਮੁੱਖ ਕਾਰੋਬਾਰੀ ਅਤੇ ਸੱਤਾਧਾਰੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਦ ਮੈਂਬਰ ਮੋਹਸਿਨ ਅਜ਼ੀਜ਼ ਨੇ ਦੱਸਿਆ ਕਿ ਦਲੀਪ ਕੁਮਾਰ ਉਨ੍ਹਾਂ ਦੇ ਅੰਕਲ ਲੱਗਦੇ ਸਨ। ਮੋਹਸਿਨ ਨੇ ਕਿਹਾ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਉਨ੍ਹਾਂ ਨੂੰ ਦੁੱਖ ਹੋਇਆ ਹੈ। ਸਰਫਰਾਜ਼, ਜੋ ਕਿ ਦਲੀਪ ਕੁਮਾਰ ਦੀ ਜੱਦੀ ਘਰ ਨੇੜੇ ਮੁਹੱਲਾ ਖ਼ੁਦਾਦਾਦ ’ਚ ਬਨਾਉਟੀ ਗਹਿਣਿਆਂ ਦਾ ਕੰਮ ਕਰਦਾ ਹੈ, ਨੇ ਕਿਹਾ, ‘ਅਸੀਂ ਇੱਕ ਮਹਾਨ ਇਨਸਾਨ ਗੁਆ ਦਿੱਤਾ। ਪਿਸ਼ਾਵਰ ਦੇ ਲੋਕ ਉਨ੍ਹਾਂ ਤੇ ਉਨ੍ਹਾਂ ਦੇ ਕੰਮ ਨੂੰ ਹਮੇਸ਼ਾ ਯਾਦ ਰੱਖਣਗੇ।’ -ਪੀਟੀਆਈ
ਮੈਂ ਦਿਲੀਪ ਕੁਮਾਰ ਲਈ ਅਗਿਆਤ ਏਕਲਵਯ: ਸ਼ਬਾਨਾ ਆਜ਼ਮੀ
ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਉਹ ਦਿਲੀਪ ਕੁਮਾਰ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਫ਼ਿਲਮਾਂ ਦੀ ਇੱਕ ਉਤਸ਼ਾਹੀ ਵਿਦਿਆਰਥਣ ਰਹੀ ਹੈ। ਸ਼ਬਾਨਾ ਨੇ ਕਿਹਾ, ‘ਉਹ ਫ਼ਿਲਮਾਂ ਤੋਂ ਇਲਾਵਾ ਦਿਲੀਪ ਕੁਮਾਰ ਵੱਲੋਂ ਪਰਦੇ ਤੋਂ ਪਿੱਛੇ ਬਿਤਾਈ ਉਨ੍ਹਾਂ ਦੀ ਜ਼ਿੰਦਗੀ ਦੀ ਵੀ ਪ੍ਰਸ਼ੰਸਾ ਕਰਦੀ ਹੈ।
ਯੂਸਫ ਭਾਈ ਆਪਣੀਆਂ ਛੋਟੀਆਂ ਭੈਣਾਂ ਨੂੰ ਛੱਡ ਗੲੇ: ਲਤਾ ਮੰਗੇਸ਼ਕਰ
ਮੁੰਬਈ: ਬੌਲੀਵੁੱਡ ਦੀ ਪਿੱਤਵਰਤੀ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕੀਤਾ, ‘ਯੂਸਫ ਭਾਈ ਅੱਜ ਆਪਣੀਆਂ ਛੋਟੀਆਂ ਭੈਣਾਂ ਨੂੰ ਛੱਡ ਕੇ ਚਲੇ ਗਏ। ਯੂਸਫ਼ ਭਾਈ ਕੀ ਗਏ, ਇੱਕ ਯੁੱਗ ਚਲਾ ਗਿਆ। ਮੈਨੂੰ ਕੁਝ ਨਹੀਂ ਸੁੱਝ ਰਿਹਾ, ਮੈਂ ਬਹੁਤ ਦੁਖੀ ਹਾਂ।
ਦਿਲੀਪ ਕੁਮਾਰ ਵਰਗਾ ਕੋਈ ਨਹੀਂ: ਜਿਤੇਂਦਰ
ਮੁੰਬਈ: ਬੌਲੀਵੁੱਡ ਦੇ ਸੀਨੀਅਰ ਅਦਾਕਾਰ ਜਿਤੇਂਦਰ ਨੇ ਕਿਹਾ, ‘ਦਿਲੀਪ ਕੁਮਾਰ ਇੱਕ ਪ੍ਰੇਰਨਾਦਾਇਕ ਇਨਸਾਨ ਸਨ ਜਿਨ੍ਹਾਂ ਨੇ ਸਾਡਾ ਮਾਰਗਦਰਸ਼ਨ ਕੀਤਾ। ਉਨ੍ਹਾਂ ਸਾਨੂੰ ਦਿਖਾਇਆ ਕਿ ਕੰਮ ਕਿਵੇਂ ਕਰਨਾ ਹੈ। ਉਹ ਮੇਰੇ ਵਰਗੇ ਲੋਕਾਂ ਲਈ ਪ੍ਰੇਰਨਾਸਰੋਤ ਸਨ। ਉਨ੍ਹਾਂ ਦੇ ਪਿਆਰ ਤੇ ਸਨੇਹ ਦਾ ਕੋਈ ਮੇਲ ਨਹੀਂ ਹੈ ਅਤੇ ਉਨ੍ਹਾਂ ਵਰਗਾ ਹੋਰ ਕੋਈ ਨਹੀਂ।
ਨਕਲ ਲਾਉਣ ’ਚ ਮਾਹਿਰ ਸੀ ਦਿਲੀਪ ਕੁਮਾਰ: ਸਾਇਰਾ ਬਾਨੋ
ਨਵੀਂ ਦਿੱਲੀ: ਦਿਲੀਪ ਕੁਮਾਰ ਦੀ ਪਤਨੀ ਤੇ ਅਦਾਕਾਰ ਸਾਇਰਾ ਬਾਨੋ ਨੇ ਆਪਣੇ ਪਤੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਕੁਮਾਰ ਦੂਜੇ ਦੀ ਨਕਲ ਲਾਉਣ ਵਿੱਚ ਮਾਹਿਰ ਹਨ। ਬਾਨੋ ਨੇ ਕੁਮਾਰ ਦੀ ਆਤਮ ਕਥਾ ‘ਦਿ ਸਬਸਟਾਂਸ ਐਂਡ ਦਿ ਸ਼ੈਡੋ’ ਵਿੱਚ ਇਕ ਥਾਂ ਜ਼ਿਕਰ ਕੀਤਾ ਸੀ ਕਿ ਉਹ (ਦਿਲੀਪ) ਅਦਾਕਾਰਾ ਹੈਲਨ ਦੇ ਡਾਂਸ ਕਰਨ ਦੇ ਢੰਗ ਤਰੀਕੇ ਦੀ ਸੌਖਿਆਂ ਹੀ ਸਾਂਗ ਲਾ ਲੈਂਦੇ ਸੀ। -ਪੀਟੀਆਈ