ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਉੱਤਰਾਖੰਡ ਦੇ ਸਥਾਨਕ ਪ੍ਰਸ਼ਾਸਨ ਨੇ ਮਸੂਰੀ ਦੇ ਕੈਂਪਟੀ ਫਾਲ (ਝਰਨੇ) ਵਿੱਚ ਇਕ ਸਮੇਂ ਵਿੱਚ ਸਿਰਫ 50 ਸੈਲਾਨੀਆਂ ਨੂੰ ਹੀ 30 ਮਿੰਟਾਂ ਵਾਸਤੇ ਨਹਾਉਣ ਦੀ ਇਜਾਜ਼ਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਕੈਂਪਟੀ ਫਾਲ ਵਿੱਚ ਸੈਲਾਨੀਆਂ ਦੀ ਵੱਡੀ ਗਿਣਤੀ ਵਿੱਚ ਆਮਦ ਸਬੰਧੀ ਵੀਡੀਓਜ਼ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ।