ਕੋਲਕਾਤਾ, 9 ਜੁਲਾਈ
ਕੋਲਕਾਤਾ ਹਾਈ ਕੋਰਟ ਨੇ ਕੋਲਕਾਤਾ ਤੇ ਉੱਪ ਨਗਰਾਂ ’ਚ ਕੋਵਿਡ-19 ਟੀਕਾਕਰਨ ਦੇ ਕਥਿਤ ਤੌਰ ’ਤੇ ਲਾਏ ਗਏ ਫਰਜ਼ੀ ਕੈਂਪਾਂ ਦੇ ਮਾਮਲੇ ਦੀ ਜਾਂਚ ’ਚ ਫਿਲਹਾਲ ਦਖਲ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਇੱਕ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਜਸਟਿਸ ਆਈਪੀ ਮੁਖਰਜੀ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਜੇਕਰ ਕੋਲਕਾਤਾ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਲੈ ਕੇ ਕੋਈ ਤਸੱਲੀ ਨਾ ਹੋਣ ਦਾ ਕਾਰਨ ਹੈ ਤਾਂ ਅਪੀਲਕਰਤਾ ਬਾਅਦ ਵਿੱਚ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ। ਬੈਂਚ ਨੇ ਕਿਹਾ ਕਿ ਉਹ ਮੌਜੂਦਾ ਪੱਧਰ ’ਤੇ ਮਾਮਲੇ ਦੀ ਜਾਂਚ ’ਚ ਦਖਲ ਦੇਣ ਦੇ ਇੱਛੁਕ ਨਹੀਂ ਹਨ। ਕੋਲਕਾਤਾ ਪੁਲੀਸ ਨੇ ਇਸ ਮਾਮਲੇ ’ਚ ਦੇਬ ਤੇ ਕਈ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ