ਕੋਲੰਬੋ, 9 ਜੁਲਾਈ
ਭਾਰਤੇ ਤੇ ਸ੍ਰੀਲੰਕਾ ਦਰਮਿਆਨ ਕ੍ਰਿਕਟ ਸੀਰੀਜ਼ ਮਿੱਥੇ ਸਮੇਂ ’ਤੇ ਸ਼ੁਰੂ ਨਹੀਂ ਹੋਵੇਗੀ ਕਿਉਂਕਿ ਸ੍ਰੀਲੰਕਾ ਦੇ ਬੱਲੇਬਾਜ਼ੀ ਕੋਚ ਗਰਾਂਟ ਫਲਾਵਰ ਤੇ ਡੇਟਾ ਐਨਾਲਿਸਟ ਜੀਟੀ ਨਿਰੋਸ਼ਨ ਨੂੰ ਕਰੋਨਾ ਹੋ ਗਿਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਕ੍ਰਿਕਟ ਸ੍ਰੀਲੰਕਾ ਨੇ ਸੀਮਤ ਓਵਰਾਂ ਵਾਲੀ ਲੜੀ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ 13 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਲੜੀ ਹੁਣ 17 ਜੁਲਾਈ ਨੂੰ ਸ਼ੁਰੂ ਹੋ ਸਕਦੀ ਹੈ ਜਿਸ ਬਾਰੇ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਭਾਰਤੀ ਬੋਰਡ ਅਨੁਸਾਰ ਸ੍ਰੀਲੰਕਾ ਕ੍ਰਿਕਟ ਦੇ ਕੋਚ ਤੇ ਸਮੀਖਿਆਕਾਰ ਡੈਲਟਾ ਵੈਰੀਐਂਟ ਨਾਲ ਪੀੜਤ ਪਾਏ ਗਏ ਹਨ।