ਪੱਤਰ ਪ੍ਰੇਰਕ
ਮਾਨਸਾ, 8 ਜੁਲਾਈ
ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 15527 ਕਰੋਨਾ ਪਾਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 15178 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਅੱਜ 533 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਤੇ 5 ਨਵੇਂ ਪਾਜ਼ੇਟੀਵ ਕੇਸ ਪਾਏ ਗਏ, ਹੁਣ ਮਾਨਸਾ ਵਿੱਚ 60 ਐਕਟਿਵ ਕੇਸ ਹਨ ਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ 2 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ, ਖਿਆਲਾ ਕਲਾਂ ਵਿੱਚ ਕੋਈ ਨਹੀਂ, ਜਦੋਂਕਿ ਬੁਢਲਾਡਾ 1 ਤੇ ਸਰਦੂਲਗੜ੍ਹ ‘ਚ 4 ਕਰੋਨਾ ਦੇ ਕੇਸ ਪਏ ਗਏ ਹਨ ਤੇ ਹੁਣ ਤੱਕ 250032 ਵਿਅਕਤੀਆਂ ਦੇ ਕਰੋਨਾ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ।