ਦੁਬਈ: ਸੰਯੁਕਤ ਅਰਬ ਅਮੀਰਾਤ ਵਿਚ ਇਕ ਕਾਰ ਦੇ ਦਰੱਖਤ ’ਚ ਵੱਜਣ ਮਗਰੋਂ ਇਕ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਇਕ ਮੀਡੀਆ ਰਿਪੋਰਟ ਤੋਂ ਮਿਲੀ। ‘ਖਲੀਜ ਟਾਈਮਜ਼’ ਦੀ ਰਿਪੋਰਟ ਅਨੁਸਾਰ ਆਬੂ ਧਾਬੀ ਦੇ ਯਾਸ ਟਾਪੂ ’ਤੇ ਬੁੱਧਵਾਰ ਨੂੰ ਇਬਾਦ ਅਜਮਲ ਕਾਰ ਚਲਾ ਰਿਹਾ ਸੀ ਤੇ ਇਸੇ ਦੌਰਾਨ ਹਾਦਸਾ ਵਾਪਰ ਗਿਆ। ਪਿਛਲੇ ਮਹੀਨੇ ਹੀ ਉਹ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਣ ਲਈ ਆਬੂ ਧਾਬੀ ਆਇਆ ਸੀ। ਇਹ ਪਰਿਵਾਰ ਕੇਰਲ ਦੇ ਕੰਨੂਰ ਜ਼ਿਲ੍ਹੇ ਨਾਲ ਸਬੰਧਤ ਹੈ। ਪਰਿਵਾਰ ਦੇ ਇਕ ਨੇੜਲੇ ਦੋਸਤ ਨੇ ਕਿਹਾ, ‘‘ਇਬਾਦ ਕਾਰ ਵਿਚ ਇਕੱਲਾ ਸੀ ਅਤੇ ਸ਼ਾਇਦ ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ।’’ ਆਬੂ ਧਾਬੀ ਇੰਡੀਅਨ ਸਕੂਲ ਦਾ ਸਾਬਕਾ ਵਿਦਿਆਰਥੀ ਇਬਾਦ ਬਰਤਾਨੀਆ ਵਿਚ ਸਾਊਥ ਵੇਲਜ਼ ਯੂਨੀਵਰਸਿਟੀ ਦੇ ਕਾਰਡਿਫ਼ ਕੈਂਪਸ ਵਿਚ ਏਅਰਕ੍ਰਾਫ਼ਟ ਇੰਜਨੀਅਰਿੰਗ ਕਰ ਰਿਹਾ ਸੀ। -ਪੀਟੀਆਈ