ਜੰਮੂ, 10 ਜੁਲਾਈ
ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੀ ਮਦਦ ਕਰਨ ਦੇ ਦੋਸ਼ ਹੇਠ 11 ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ’ਤੇ ਅਤਿਵਾਦੀਆਂ ਗਤੀਵਿਧੀਆਂ ਲਈ ਮਦਦ ਕਰਨ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਖਿਲਾਫ ਵੱਖ-ਵੱਖ ਏਜੰਸੀਆਂ ਵਲੋਂ ਜਾਂਚ ਕੀਤੀ ਗਈ ਸੀ। ਬਰਖਾਸਤ ਕੀਤੇ ਗਏ 11 ਮੁਲਾਜ਼ਮਾਂ ਵਿਚੋਂ 4 ਅਨੰਤਨਾਗ, 3 ਬਡਗਾਮ ਤੇ ਬਾਰਾਮੂਲਾ, ਸ੍ਰੀਨਗਰ, ਪੁਲਵਾਮਾ ਤੇ ਕੁਪਵਾੜਾ ਤੋਂ ਇਕ ਇਕ ਜਣੇ ਸ਼ਾਮਲ ਹਨ। ਇਨ੍ਹਾਂ ਵਿਚ ਅਤਿਵਾਦੀ ਸਲਾਹੂਦੀਨ ਦੇ ਦੋ ਲੜਕੇ ਵੀ ਸ਼ਾਮਲ ਹਨ। ਇਹ ਕਾਰਵਾਈ ਸੰਵਿਧਾਨ ਦੇ 311, 2 ਸੀ ਤਹਿਤ ਕੀਤੀ ਗਈ ਹੈ।