ਗਿਆਨ ਠਾਕੁਰ
ਸ਼ਿਮਲਾ, 10 ਜੁਲਾਈ
ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਦਾ ਸ਼ਾਹੀ ਪਰਿਵਾਰ ਦੀ ਪ੍ਰੰਪਰਾ ਅਨੁਸਾਰ ਅੱਜ ਤਾਜਪੋਸ਼ੀ ਕੀਤੀ ਗਈ। ਤਾਜਪੋਸ਼ੀ ਸੋਗ ਦੇ ਮਾਹੌਲ ਵਿੱਚ ਮੰਤਰਾਂ ਨਾਲ ਰਾਮਪੁਰ ਦੇ ਪਦਮ ਪੈਲੇਸ ਵਿੱਚ ਹੋਈ। ਵਿਕਰਮਾਦਿੱਤਿਆ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਤਾਜਪੋਸ਼ੀ ਸਮਾਰੋਹ ਵਿਚ ਹਿੱਸਾ ਲਿਆ। ਤਾਜਪੋਸ਼ੀ ਬੰਦ ਕਮਰੇ ਵਿਚ ਹੋਈ। ਮੀਡੀਆ ਨੂੰ ਦੂਰ ਰੱਖਿਆ ਗਿਆ। ਸਮਾਗਮ ਵਿੱਚ ਰਾਜ ਮਾਤਾ ਤੇ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਵੀ ਹਾਜ਼ਰ ਨਹੀਂ ਸੀ।