ਮਹਾਂਵੀਰ ਮਿੱਤਲ
ਜੀਂਦ, 10 ਜੁਲਾਈ
ਅੱਜ ਇੱਥੇ ਕੈਥਲ ਰੋਡ ਉੱਤੇ ਸਥਿਤ ਭਾਜਪਾ ਦੇ ਜ਼ਿਲ੍ਹਾ ਦਫਤਰ ਵਿੱਚ ਭਾਜਪਾ ਦੀ ਜ਼ਿਲ੍ਹਾ ਜੀਂਦ ਕਾਰਜਕਾਰਨੀ ਦੀ ਚੱਲ ਰਹੀ ਮੀਟਿੰਗ ਦਾ ਕਿਸਾਨਾਂ ਨੂੰ ਪਤਾ ਲੱਗਣ ਉੱਤੇ ਕਿਸਾਨ ਇੱਕਠੇ ਹੋ ਕੇ ਭਾਜਪਾ ਦੇ ਜ਼ਿਲ੍ਹਾ ਦਫਤਰ ਉੱਤੇ ਪਹੁੰਚੇ ਅਤੇ ਉੱਥੇ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਕਰਨਾ ਸੁਰੂ ਕਰ ਦਿੱਤਾ, ਹਾਲਾਂਕਿ ਉੱਥੇ ਸੁਰੱਖਿਆ ਦੇ ਤੌਰ ਉੱਤੇ ਪੁਲੀਸ ਦਲ ਦੀ ਭਾਰੀ ਸੰਖਿਆ ਨਾਲ ਤਾਇਨਾਤੀ ਕੀਤੀ ਗਈ ਸੀ, ਸੁੱਰਖਿਆ ਵਜ਼ੋਂ ਬੈਰੀਕੇਡ ਲਗਾਏ ਹੋਏ ਸੀ ਪਰੰਤੂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਭਾਜਪਾ ਦੇ ਦਫਤਰ ਅੱਗੇ ਪਹੁੰਚ ਗਏ। ਉਨ੍ਹਾਂ ਨੇ ਦਫਤਰ ਦੇ ਦੋਵੇਂ ਪਾਸੇ ਟਰੱਕ ਖੜ੍ਹੇ ਕਰ ਕੇ ਭਾਜਪਾ ਦਫਤਰ ਦਾ ਘਿਰਾਓ ਕੀਤਾ ਤੇ ਰਸਤੇ ਬੰਦ ਕਰ ਦਿੱਤੇ। ਭਾਜਪਾ ਦੀ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੂ ਮੋਰ, ਜੀਂਦ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ, ਭਾਜਪਾ ਦੇ ਸੂਬਾਈ ਬੁਲਾਰੇ ਐਡਵੋਕੇਟ ਵਿਜੈਪਾਲ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ, ਸਿਰਸਾ ਤੋਂ ਸੰਸਦ ਸੁਨੀਤਾ ਦੁੱਗਲ ਤੋਂ ਇਲਾਵਾ ਹੋਰ ਅਨੇਕਾਂ ਭਾਜਪਾਈ ਆਗੂ ਹਾਜ਼ਰ ਸਨ। ਅਖੀਰ ਕਾਫੀ ਦੇਰ ਮਗਰੋਂ ਸਮਝਾ ਕੇ ਕਿਸਾਨਾਂ ਨੂੰ ਉੱਥੋਂ ਭੇਜਿਆ ਗਿਆ।