ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 16 ਅਗਸਤ ਨੂੰ ਮੀਟਿੰਗ ਹੋਵੇਗੀ, ਜਿਸ ’ਚ ਕਈ ਅਹਿਮ ਫ਼ੈਸਲੇ ਹੋਣ ਦੀ ਸੰਭਾਵਨਾ ਹੈ। ਕੈਬਨਿਟ ਦੀ ਇਹ ਮੀਟਿੰਗ ਦੋ ਮਹੀਨਿਆਂ ਬਾਅਦ ਹੋ ਰਹੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਖਿੱਚੋਤਾਣ ਦੌਰਾਨ ਕਾਫ਼ੀ ਸਮੇਂ ਤੋਂ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ ਸੀ। ਸੋਮਵਾਰ ਨੂੰ ਤਿੰਨ ਵਜੇ ਇਹ ਮੀਟਿੰਗ ਵੀਡੀਓ ਕਾਨਫ਼ਰੰਸ ਜ਼ਰੀਏ ਹੋਵੇਗੀ। ਭਾਵੇਂ ਹਾਲੇ ਏਜੰਡੇ ਵਿਚਾਰੇ ਜਾ ਰਹੇ ਹਨ ਪਰ ਪਤਾ ਲੱਗਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਜ਼ਮੀਨ ਵਿਚ 12 ਪੈਟਰੋਲ ਖੋਲ੍ਹਣ ਲਈ ਸੀਐੱਲਯੂ ਛੱਡਣ ਲਈ ਵਿਚਾਰ ਹੋਵੇਗੀ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਮੁਹਾਲੀ ਨੂੰ ਨਵਾਂ ਬਲਾਕ ਬਣਾਏ ਜਾਣ ਦੀ ਸੰਭਾਵਨਾ ਹੈ।