ਕਾਬੁਲ, 14 ਅਗਸਤ
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਟੀਵੀ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆ ਬੀਤੇ 20 ਸਾਲ ਦੀਆਂ ਪ੍ਰਾਪਤੀਆਂ ਨੂੰ ਜ਼ਾਇਆ ਨਾ ਜਾਣ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਤਾਲਿਬਾਨ ਹਮਲਿਆਂ ਦੇ ਬਾਵਜੂਦ ਰਾਇ-ਮਸ਼ਵਰੇ ਚੱਲ ਰਹੇ ਹਨ। ਤਾਲਿਬਾਨ ਵੱਲੋਂ ਦੇਸ਼ ਦੇ ਮੁੱਖ ਖੇਤਰਾਂ ’ਤੇ ਕਬਜ਼ੇ ਬਾਅਦ ਇਹ ਰਾਸ਼ਟਰਪਤੀ ਦੀ ਪਹਿਲੀ ਜਨਤਕ ਟਿੱਪਣੀ ਹੈ।