ਪਰਸ਼ੋਤਮ ਬੱਲੀ
ਬਰਨਾਲਾ, 13 ਅਗਸਤ
ਲੰਘੀ 11-12 ਅਗਸਤ ਦੀ ਰਾਤ ਪਿੰਡ ਗੁਰਮ ਵਿੱਚ ਰਾਜਗਿਰੀ ਦੀ ਕੰਮ ਕਰਦੇ ਇੱਕ ਦਲਿਤ ਵਿਅਕਤੀ ਵੱਲੋਂ ਫਾਹਾ ਲੈ ਲਏ ਜਾਣ ਦੇ ਮਾਮਲੇ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਉਸਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵੱਲੋਂ ਉਸ ਦੀ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਦੱਸਦਿਆਂ ਪਤਨੀ ਅਤੇ ਉਸ ਦੇ ਕਥਿਤ ਪ੍ਰੇਮੀ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਲੁਧਿਆਣਾ-ਬਰਨਾਲਾ ਸੜਕ ‘ਤੇ ਸੰਘੇੜਾ ਵਿਖੇ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ। ਇੱਥੇ ਦੱਸਣਯੋਗ ਹੈ ਕਿ ਲੰਘੇ ਦਿਨ ਸਬੰਧਿਤ ਥਾਣਾ ਠੁੱਲੀਵਾਲ ਦੀ ਪੁਲੀਸ ਵੱਲੋਂ ਇਸ ਘਟਨਾ ਨੂੰ ਮ੍ਰਿਤਕ ਸ਼ੇਰ ਸਿੰਘ ਦੇ ਸ਼ਰਾਬੀ ਤੇ ਘਰੇਲੂ ਕਲੇਸ਼ ਦਾ ਮਾਮਲਾ ਦੱਸਦਿਆਂ ਮ੍ਰਿਤਕ ਦੀ ਪਤਨੀ ਦਲਜੀਤ ਕੌਰ ਦੇ ਬਿਆਨਾਂ ‘ਤੇ ਸੀ.ਆਰ.ਪੀ.ਸੀ. 174 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਸੀ।