ਤਰਨ ਤਾਰਨ: ਹਾਲ ਹੀ ਵਿੱਚ ਦਿੱਲੀ ਵਿੱਚ ਸੀਬੀਐੱਸਈ ਸਕੂਲਾਂ ਦੇ ਹੋਏ ਕਬੱਡੀ ਖੇਡ ਮੁਕਾਬਲਿਆਂ ਵਿੱਚੋਂ ਕੌਮੀ ਪੱਧਰ ’ਤੇ ਸੋਨ ਤਗ਼ਮੇ ਹਾਸਲ ਕਰਨ ਵਾਲੇ ਸਥਾਨਕ ਮਾਝਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਅੱਜ ਸਕੂਲ ਪਹੁੰਚਣ ’ਤੇ ਸਨਮਾਨ ਕੀਤਾ ਗਿਆ| ਸਕੂਲ ਦੀ ਪ੍ਰਿੰਸੀਪਲ ਡਾ. ਰਮਨ ਦੁਆ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਲਵਕੀਰਤ ਸਿੰਘ ਅਤੇ ਖੁਸ਼ਬੀਰ ਸਿੰਘ ਨੇ ਕੌਮੀ ਪੱਧਰ ਦੇ ਦਿੱਲੀ ਵਿੱਚ ਹੋਏ ਖੇਡ ਮੁਕਾਬਲਿਆਂ ਵਿੱਚ ਪੰਜਾਬ ਵੱਲੋਂ ਵਧੀਆ ਪ੍ਰਦਰਸ਼ਨ ਦਿਖਾਇਆ ਗਿਆ। ਇਹ ਮੈਚ ਦਿੱਲੀ ਅਤੇ ਪੰਜਾਬ ਦੀਆਂ ਟੀਮਾਂ ਵਿਚਾਲੇ ਹੋਇਆ ਸੀ। ਸਕੂਲ ਪ੍ਰਿੰਸੀਪਲ ਡਾ. ਰਮਨ ਦੁਆ ਨੇ ਖਿਡਾਰੀਆਂ ਦਾ ਸਨਮਾਨ ਕੀਤਾ| -ਪੱਤਰ ਪ੍ਰੇਰਕ