ਪੱਤਰ ਪ੍ਰੇਰਕ
ਏਲਨਾਬਾਦ, 29 ਨਵੰਬਰ
ਕੁਰੂਕਸ਼ੇਤਰ ਦੇ ਦਰੋਣਾਚਾਰੀਆ ਸਪੋਰਟਸ ਕੰਪਲੈਕਸ ਵਿੱਚ ਹੋਈ 31ਵੀਂ ਹਰਿਆਣਾ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸਿਰਸਾ ਜ਼ਿਲ੍ਹੇ ਦੇ ਪਿੰਡ ਸੰਤਨਗਰ ਦੇ ਮਾਸਟਰ ਖਿਡਾਰੀਆਂ ਨੇ ਕਈ ਤਗ਼ਮੇ ਜਿੱਤ ਕੇ ਜ਼ਿਲ੍ਹੇ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਸੰਤਨਗਰ ਦੇ ਮਾਸਟਰ ਖਿਡਾਰੀ ਹਰਜਿੰਦਰ ਸਿੰਘ ਭੰਗੂ ਨੇ ਸੋਨੇ ਦਾ ਤਗ਼ਮਾ ਅਤੇ ਡਿਸਕਸ ਥਰੋਅ ’ਚ ਕਾਂਸੀ ਦਾ ਤਗ਼ਮਾ ਜਿੱਤਿਆ, ਆਤਮਾ ਰਾਮ ਨੇ ਇੱਕ ਸੋਨ ਤਗ਼ਮਾ ਤੇ ਦੋ ਕਾਂਸੀ ਦੇ ਤਗ਼ਮੇ, ਸੋਹਣ ਸਿੰਘ ਚਾਹਲ ਨੇ ਚਾਂਦੀ ਤੇ ਭੀਮ ਸਿੰਘ ਨੇ ਦੋ ਸੋਨੇ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ।