ਲੁਸੈਲ, 1 ਦਸੰਬਰ
ਹੈਨਰੀ ਮਾਰਟਿਨ ਅਤੇ ਲੁਈਸ ਸ਼ਾਵੇਜ਼ ਦੇ ਗੋਲਾਂ ਦੀ ਬਦੌਲਤ ਮੈਕਸੀਕੋ ਨੇ ਬੀਤੀ ਰਾਤ ਨੂੰ ਫੀਫਾ ਵਿਸ਼ਵ ਕੱਪ ਵਿਚ ਸਾਊਦੀ ਅਰਬ ਨੂੰ 2-1 ਨਾਲ ਹਰਾਇਆ ਪਰ ਉਹ ਨਾਕਆਊਟ ਦੌਰ ਵਿਚ ਨਹੀਂ ਪੁੱਜ ਸਕਿਆ। ਅਜਿਹਾ ਪੋਲੈਂਡ ‘ਤੇ ਅਰਜਨਟੀਨਾ ਦੀ 2-0 ਦੀ ਜਿੱਤ ਦੇ ਕਾਰਨ ਹੋਇਆ। ਅਰਜਨਟੀਨਾ ਗੋਲ ਅੰਤਰ ਕਾਰਨ ਨਾਕਆਊਟ ਦੌਰ ਵਿੱਚ ਪੁੱਜਿਆ। ਮੈਕਸੀਕੋ 1978 ਤੋਂ ਬਾਅਦ ਪਹਿਲੀ ਵਾਰ ਗਰੁੱਪ ਤੋਂ ਅੱਗੇ ਨਹੀਂ ਵਧਿਆ।