ਪੱਤਰ ਪ੍ਰੇਰਕ
ਅਜਨਾਲਾ, 23 ਜਨਵਰੀ
ਅਜਨਾਲਾ ਸ਼ਹਿਰ ਦੇ ਇੱਕ ਸੈਲੂਨ ਵਿੱਚ ਕੰਮ ਕਰਦੀ ਪਿੰਡ ਡਿਆਲ ਭੱਟੀ ਦੀ ਕੋਮਲ ਨਾਮੀਂ ਲੜਕੀ ਦੀ ਅਗਵਾ ਹੋਣ ਦੀ ਵਾਇਰਲ ਹੋਈ ਵੀਡੀਓ ਦਾ ਸੱਚ ਸਾਹਮਣੇ ਆ ਗਿਆ ਹੈ। ਅੱਜ ਡੀਐੱਸਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਮੁੱਖਾ ਮਸੀਹ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੱਬਾਰਾਲੀ ਦੇ ਚਰਚ ਵਿੱਚ ਡਿਊਟੀ ਕਰਦਾ ਹੈ ਤੇ ਉਕਤ ਲੜਕੀ ਨਾਲ ਪ੍ਰੇਮ ਸਬੰਧ ਸਨ ਤੇ ਦੋਹਾਂ ਨੇ ਵਿਆਹ ਕਰਵਾਉਣ ਲਈ ਮਾਪਿਆਂ ਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਖ਼ੁਦ ਹੀ ਸਾਰਾ ਡਰਾਮਾ ਰਚਿਆ ਸੀ। ਡੀਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਮੁੱਖਾ ਮਸੀਹ ਨੂੰ ਗੁਰਦਾਸਪੁਰ ਦੇ ਇੱਕ ਪਿੰਡ ਨੇੜੇਓ ਗ੍ਰਿਫ਼ਤਾਰ ਕੀਤਾ ਗਿਆ ਹੈ।