ਭਗਵਾਨ ਦਾਸ ਸੰਦਲ
ਦਸੂਹਾ, 23 ਜਨਵਰੀ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਨੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਇੱਥੇ ਚਾਈਨਾ ਡੋਰ ਖ਼ਿਲਾਫ਼ ਜਾਗਰੂਕਤਾ ਮਾਰਚ ਕੱਢਿਆ ਤੇ ਇਸ ਦੀ ਵਰਤੋਂ ਰੋਕਣ ਲਈ ਸਾਂਝਾ ਹੰਭਲਾ ਮਾਰਨ ਦਾ ਹੋਕਾ ਦਿੱਤਾ। ਮਾਰਚ ਵਿੱਚ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਐੱਸਡੀਐੈੱਮ ਉਜਸਵੀ ਅਲੰਕਾਰ, ਈਓ ਮਦਨ ਸਿੰਘ ਸਮੇਤ ਵਪਾਰ ਮੰਡਲ ਦੀਆਂ ਸਮੂਹ ਟਰੇਡ ਯੂਨੀਅਨਾਂ ਦੇ ਆਗੂਆਂ, ਸਕੂਲੀ ਵਿਦਿਆਰਥੀ ਸ਼ਾਮਲ ਹੋਏ। ਜਾਗਰੂਕਤਾ ਮਾਰਚ ਮਾਤਾ ਰਾਣੀ ਚੌਕ ਤੋਂ ਸ਼ੁਰੂ ਹੋ ਕੇ ਵਿਜੇ ਮਾਰਕੀਟ, ਮਿਆਣੀ ਰੋਡ, ਕੈਂਥਾਂ ਰੋਡ, ਲਾਇਬ੍ਰੇਰੀ ਚੌਕ ਆਦਿ ਤੋਂ ਹੁੰਦਾ ਹੋਇਆ ਵਾਪਸ ਸ਼ੁਰੂਆਤੀ ਸਥਾਨ ’ਤੇ ਸਮਾਪਤ ਹੋਇਆ। ਇਸ ਦੌਰਾਨ ਸ੍ਰੀ ਹਰਿਗੋਬਿੰਦ ਸਾਹਿਬ ਸਕੂਲ ਉਸਮਾਨ ਸ਼ਹੀਦ ਅਤੇ ਦਯਾਨੰਦ ਮਾਡਲ ਸਕੂਲ ਦੇ ਬੱਚਿਆਂ ਵੱਲੋਂ ਹੱਥਾਂ ਵਿੱਚ ਵੱਖ-ਵੱਖ ਸਲੋਗਨਾਂ ਵਾਲੀਆਂ ਤਖਤੀਆਂ ਤੇ ਬੈਨਰ ਫੜ ਕੇ ‘ਚਾਈਨਾ ਡੋਰ ਬੰਦ ਕਰੋ’ ਦੇ ਨਾਅਰੇ ਲਗਾਏ ਗਏ। ਸਕੂਲੀ ਬੱਚਿਆਂ ਦੀ ਬੈਂਡ ਪਾਰਟੀਆਂ ਨੇ ਰਾਹਗੀਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ’ਤੇ ਬੋਲਦਿਆਂ ਪ੍ਰਧਾਨ ਅਮਰੀਕ ਸਿੰਘ ਗੱਗੀ ਨੇ ਇਸ ਦੀ ਵਰਤੋਂ ਰੋਕਣ ਲਈ ਸਭਨਾਂ ਨੂੰ ਸਾਂਝਾ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਰਾਕੇਸ਼ ਬੱਸੀ, ਸੋਨੂੰ ਖਾਲਸਾ, ਹਰਵਿੰਦਰ ਸਿੰਘ ਕਲਸੀ, ਨਿਰਮਲ ਸਿੰਘ ਤਲਵਾੜ, ਰਾਕੇਸ਼ ਮਹਾਜਨ, ਜਸਵਿੰਦਰ ਸਿੰਘ, ਬਿੱਲਾ ਅਰੋੜਾ, ਰਾਜੂ ਠੁਕਰਾਲ, ਪਰਮਜੀਤ ਸਿੰਘ ਪੰਮਾ, ਸੁਖਵਿੰਦਰ ਰੰਮੀ, ਰਾਕੇਸ਼ ਕੈਲਾ, ਮਨੂੰ ਪੁਰੀ, ਰਾਜੀਵ ਚੱਢਾ, ਰਾਜਨ ਰਲਹਣ, ਲੱਕੀ ਸੀਮੈਂਟ, ਬੰਟੀ ਮਹਾਜਨ, ਬਲਦੇਵ ਠਾਕੁਰ, ਰਿੰਕੂ ਮਹਿਰਾ, ਚੰਦਰ ਮੋਹਣ ਖੁੱਲਰ, ਚਰਨਜੀਤ ਸਿੰਘ, ਮੰਗਲ ਸਿੰਘ, ਪੱਪ ਮਹਾਜਨ, ਮਹਿੰਦਰ ਸਿੰਘ ਆਦਿ ਮੌਜੂਦ ਸਨ।