ਲਖਵਿੰਦਰ ਸਿੰਘ
ਮਲੋਟ, 24 ਜਨਵਰੀ
ਮਲੋਟ ਤੋਂ ਡੱਬਵਾਲੀ ਰੋਡ ‘ਤੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਿੰਡ ਕਾਨ੍ਹਿਆਂਵਾਲੀ ਦੇ ਮਲੋਟ ਰਹਿੰਦੇ 40-45 ਸਾਲਾਂ ਦੇ ਗੁਲਾਬ ਰਾਮ ਪੁੱਤਰ ਜਗਦੀਸ਼ ਰਾਮ ਅਤੇ ਕਾਲਾ ਰਾਮ ਸਰਕਾਰੀ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਸੰਜੀਵ ਕੁਮਾਰ ਚੌਧਰੀ ਅਧੀਨ ਕੰਮ ਕਰਦੇ ਸਨ। ਅੱਜ ਉਹ ਆਪਣੀ ਸਕੂਟਰੀ ‘ਤੇ ਸਵਾਰ ਹੋ ਕੇ ਪਿੰਡ ਅਬੁੱਲਖੁਰਾਣਾ ਕੰਮ ‘ਤੇ ਜਾ ਰਹੇ ਸਨ, ਜਿਉਂ ਹੀ ਉਹ ਗੁਰਨਾਮ ਸਿੰਘ ਦੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਅੱਗੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਫੇਟ ਮਾਰ ਦਿੱਤੀ ਅਤੇ ਉਹ ਡਿੱਗਣ ਕਰਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੋਨੋਂ ਦਮ ਤੋੜ ਗਏ। ਇਸ ਸਬੰਧ ਵਿੱਚ ਥਾਣਾ ਸਿਟੀ ਮਲੋਟ ਵੱਲੋਂ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।