ਰਤੀਆ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਚੰਦੋ ਸਥਿਤ ਬੱਸ ਸਟੈਂਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਟਰੱਕ ਹੇਠ ਆਉਣ ਕਾਰਨ ਇਕ ਡਾਕਟਰ ਦੀ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਚੰਦੋ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਤਾ ਸੁਖਚੈਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਪੋਸਟਮਾਰਟ ਮਗਰੋਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਰੂਸ ਤੋਂ ਐੱਮ.ਬੀ.ਬੀ.ਐਸ ਦੀ ਸਿੱਖਿਆ ਪ੍ਰਾਪਤ ਕਰਕੇ ਪਿੰਡ ਆਇਆ ਹੋਇਆ ਸੀ। ਬੀਤੇ ਦਿਨੀਂ ਸਵੇਰੇ ਉਹ ਅਤੇ ਉਸ ਦਾ ਪੁੱਤਰ ਰਤੀਆ ਵਿਚ ਕਿਸੇ ਕੰਮ ਸਬੰਧੀ ਪਿੰਡ ਦੇ ਬੱਸ ਸਟੈਂਡ ’ਤੇ ਖੜ੍ਹੇ ਸਨ। ਇਸੇ ਦੌਰਾਨ ਰਤੀਆ ਵਾਲੇ ਪਾਸਿਓਂ ਆ ਰਿਹਾ ਇਕ ਟਰਾਲਾ ਪਲਟ ਗਿਆ ਤੇ ਉਸ ਦਾ ਪੁੱਤਰ ਟਰਾਲੇ ਹੇਠ ਆ ਗਿਆ ਤੇ ਉਸ ਦਾ ਬਚਾਅ ਹੋ ਗਿਆ।