ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਪੈਰਿਸ-ਨਵੀਂ ਦਿੱਲੀ ਉਡਾਣ ਵਿੱਚ ਪਿਛਲੇ ਵਰ੍ਹੇ ਦਸੰਬਰ ਮਹੀਨੇ ਯਾਤਰੀਆਂ ਵੱਲੋਂ ਬਦਸਲੂਕੀ ਦੀਆਂ ਦੋ ਘਟਨਾਵਾਂ ਦੀ ਜਾਣਕਾਰੀ ਨਾ ਦੇਣ ’ਤੇ ਅੱਜ ਏਅਰ ਇੰਡੀਆ ਨੂੰ 10 ਲੱਖ ਰੁਪਏ ਜੁਰਮਾਨਾ ਲਾਇਆ ਹੈ। ਨਿਗਰਾਨ ਸੰਸਥਾ ਵੱਲੋਂ ਯਾਤਰੀਆਂ ਦੇ ਦੁਰਵਿਹਾਰ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਏਅਰਲਾਈਨ ਖ਼ਿਲਾਫ਼ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਗਈ ਇਹ ਦੂਜੀ ਕਾਰਵਾਈ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯਾਤਰੀਆਂ ਵੱਲੋਂ ਬਦਸਲੂਕੀ ਦੀਆਂ ਘਟਨਾਵਾਂ ਪੈਰਿਸ ਤੋਂ ਨਵੀਂ ਦਿੱਲੀ ਲਈ ਉਡਾਣ ਏਆਈ-142 ਵਿੱਚ 6 ਦਸੰਬਰ 2022 ਨੂੰ ਵਾਪਰੀਆਂ। -ਪੀਟੀਆਈ