ਮੁੰਬਈ: ਕਾਮੇਡੀ ਫਿਲਮ ‘ਫੁਕਰੇ’ ਦਾ ਤੀਜਾ ਭਾਗ ਸੱਤ ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਐਲਾਨ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਕੀਤਾ। ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖ਼ਤਰ ਦੀ ਐਕਸਲ ਐਂਟਰਟੇਨਮੈਂਟ ਨੇ ਫਿਲਮ ਦਾ ਪੋਸਟਰ ਜਾਰੀ ਕਰਦਿਆਂ ਟਵਿੱਟਰ ’ਤੇ ਫਿਲਮ ਰਿਲੀਜ਼ ਹੋਣ ਦੀ ਮਿਤੀ ਵੀ ਸਾਂਝੀ ਕੀਤੀ ਹੈ। ਇਹ ਕਾਮੇਡੀ ਫਿਲਮ ਚਾਰ ਦੋਸਤਾਂ ਦੀ ਕਹਾਣੀ ’ਤੇ ਆਧਾਰਿਤ ਹੈ ਜਿਨ੍ਹਾਂ ਦੀ ਭੂਮਿਕਾ ਹਨੀ (ਪੁਲਕਿਤ ਸਮਰਾਟ), ਚੂਚਾ (ਵਰੁਣ ਸ਼ਰਮਾ), ਲਾਲੀ (ਮਨਜੋਤ ਸਿੰਘ) ਅਤੇ ਜ਼ਫਰ (ਅਲੀ ਫਜ਼ਲ) ਵੱਲੋਂ ਨਿਭਾਈ ਗਈ ਹੈ, ਜੋ ਆਸਾਨੀ ਨਾਲ ਪੈਸਾ ਕਮਾਉਣ ਲਈ ਇਕੱਠੇ ਹੁੰਦੇ ਹਨ। ਇਸ ਤੋਂ ਇਲਾਵਾ ਫਿਲਮ ਵਿਚ ਰਿਚਾ ਚੱਢਾ ਨੇ ਗੈਂਗਸਟਰ ਭੋਲੀ ਪੰਜਾਬਣ ਅਤੇ ਪੰਕਜ ਤ੍ਰਿਪਾਠੀ ਨੇ ਪੰਡਿਤ ਜੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੇ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਹਨ ਜਿਨ੍ਹਾਂ ਇਸ ਫਿਲਮ ਦੇ ਪਹਿਲੇ ਦੋ ਭਾਗਾਂ ‘ਫੁਕਰੇ’ (2013) ਅਤੇ ‘ਫੁਕਰੇ ਰਿਟਰਨਜ਼’ (2017) ਦਾ ਨਿਰਦੇਸ਼ਨ ਵੀ ਕੀਤਾ ਹੈ। -ਪੀਟੀਆਈ