Tuesday, March 21, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਬੇਮੌਸਮੇ ਮੀਂਹ ਨੇ ਤੇਜ਼ ਹਵਾ ਨੇ ਕਿਸਾਨਾਂ ਦੇ ਫ਼ਿਕਰ ਵਧਾਏ

    ਮਾਲਵਾ ਪੱਟੀ ’ਚ ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਮਧੋਲੀਆਂ

    ਆਈਐੱਮਏ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

    ਸਮਾਜਿਕ ਸੁਰੱਖਿਆ ਦੇ ਪ੍ਰਸਾਰ ਤੇ ਕਿਰਤੀ ਵਰਗ ’ਚ ਲਿੰਗ ਪਾੜੇ ਨੂੰ ਖ਼ਤਮ ਕਰਨ ਦਾ ਸੱਦਾ

    ਪੰਜ ਆਯੂਰਵੈਦਿਕ ਡਿਸਪੈਂਸਰੀਆਂ ਨੂੰ ਅਪਗਰੇਡ ਕਰਨ ਦੀ ਪ੍ਰਕਿਰਿਆ ਸ਼ੁਰੂ

    ਅੰਮ੍ਰਿਤਪਾਲ ਸਿੰਘ ਮਾਮਲਾ: ਸੁਰੱਖਿਆ ਬਲਾਂ ਨੇ ਚੌਕਸੀ ਵਧਾਈ

    ਅੰਮ੍ਰਿਤਪਾਲ ਸਿੰਘ ਮਾਮਲਾ: ਸੁਰੱਖਿਆ ਬਲਾਂ ਨੇ ਚੌਕਸੀ ਵਧਾਈ

    ਪਾਸ਼ ਦੀਆਂ ਭੈਣਾਂ ਵੱਲੋਂ ਸ਼ਹੀਦੀ ਸਥਾਨ ਨੂੰ ਸਿਜਦਾ

    ਥੀਏਟਰ ਫੈਸਟੀਵਲ: ਨਾਟਕ ‘ਖੱਡ’ ਦਾ ਮੰਚਨ

  • ਹਰਿਆਣਾ

    ਪੁਲੀਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ

    70 ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼

    ਹਰਿਆਣਾ ਬਜਟ ਸੈਸ਼ਨ: ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ’ਤੇ ਹੰਗਾਮਾ

    ਮੀਂਹ ਤੇ ਗੜਿਆਂ ਨੇ ਕਣਕ ਦੀ ਫਸਲ ਝੰਬੀ

    ਭਾਰਤ ਵਿਕਾਸ ਪ੍ਰੀਸ਼ਦ ਦੇ ਸਮਾਰੋਹ ’ਚ ਪਹੁੰਚੇ ਮੁੱਖ ਮੰਤਰੀ

    ਸੂਫ਼ੀ ਲਹਿਰ ਤੇ ਸਾਂਝੇ ਸੱਭਿਆਚਾਰ ਬਾਰੇ ਭਾਸ਼ਣ

    ਕਿਸਾਨ ਮੇਲੇ ਵਿੱਚ ਮੋਟੇ ਅਨਾਜ ਸਬੰਧੀ ਕੀਤਾ ਜਾਗਰੂਕ

    ਰੇਲਵੇ ਦੇ 1,760 ਕਿਲੋ ਲੋਹੇ ਸਮੇਤ ਤਿੰਨ ਕਬਾੜੀ ਗ੍ਰਿਫ਼ਤਾਰ

    ਕਿਸ਼ਤ ਭਰਨ ਆਏ ਕਿਸਾਨ ਦੇ 50 ਹਜ਼ਾਰ ਰੁਪਏ ਚੋਰੀ

  • ਦੇਸ਼

    ਰਾਮ ਸੇਤੂ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

    ਪੁਲੀਸ ਦੀ ਕਾਰਵਾਈ ਮੈਨੂੰ ਡਰਾ ਨਹੀਂ ਸਕਦੀ: ਰਾਹੁਲ ਗਾਂਧੀ

    ਬਾਂਦੀਪੋਰਾ ’ਚ ਅਤਿਵਾਦੀਆਂ ਦੇ ਦੋ ਸਹਿਯੋਗੀਆਂ ਦੀਆਂ ਜਾਇਦਾਦਾਂ ਕੁਰਕ

    ਪਵਨ ਖੇੜਾ ਦੀ ਜ਼ਮਾਨਤ ’ਚ 10 ਅਪਰੈਲ ਤੱਕ ਦਾ ਵਾਧਾ

    ਦਿੱਲੀ ਆਬਕਾਰੀ ਕੇਸ: ਸਿਸੋਦੀਆ ਦੀ ਨਿਆਂਇਕ ਹਿਰਾਸਤ ਵਧਾਈ

    ਜੇਕਰ ਮੇਰਾ ਰਿਮੋਟ ਕਿਸੇ ਹੋਰ ਦੇ ਹੱਥ ਤਾਂ ਨੱਢਾ ਦਾ ਕਿਸ ਕੋਲ: ਖੜਗੇ

    ਨਾ ਤਾਂ ਨਿਤੀਸ਼ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਅਤੇ ਨਾ ਹੀ ਮੈਂ ਮੁੱਖ ਮੰਤਰੀ: ਤੇਜਸਵੀ

    ਜਵਾਈ ਨੂੰ ਅਗਵਾ ਕਰ ਕੇ ਨੱਕ ਵੱਢਿਆ

    ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਠੱਪ

  • ਵਿਦੇਸ਼

    ਯੂਕੇ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ‘ਗੰਭੀਰਤਾ’ ਨਾਲ ਲੈਣ ਦਾ ਭਰੋਸਾ

    ਨੇਪਾਲ: ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

    ਖਾਲਿਸਤਾਨ ਪੱਖੀਆਂ ਵੱਲੋਂ ਸਾਂ ਫਰਾਂਸਿਸਕੋ ’ਚ ਭਾਰਤੀ ਦੂਤਾਵਾਸ ’ਤੇ ਹਮਲਾ

    ਕੈਨੇਡਾ: ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਵਿਦਿਆਰਥੀ ਦੀ ਕੁੱਟਮਾਰ

    ਇਮਰਾਨ ਦੇ ਭਤੀਜੇ ਸਣੇ ਕਈ ਸਮਰਥਕ ਗ੍ਰਿਫ਼ਤਾਰ

    ਜਿਨਪਿੰਗ-ਪੂਤਿਨ ਮੁਲਾਕਾਤ ’ਚ ਯੂਕਰੇਨ ਸ਼ਾਂਤੀ ਪ੍ਰਸਤਾਵ ਦਾ ਜ਼ਿਕਰ

    ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ, ਦੁਵੱਲੇ ਸਬੰਧਾਂ ਤੇ ਕੌਮਾਂਤਰੀ ਚੁਣੌਤੀਆਂ ’ਤੇ ਕੀਤੀ ਜਾਵੇਗੀ ਚਰਚਾ

    ਭਾਰਤ ਤੇ ਜਪਾਨ ਨੇ ਕੌਮਾਂਤਰੀ ਰਣਨੀਤਕ ਭਾਈਵਾਲੀ ਦਾ ਵਿਸਥਾਰ ਕਰਨ ਲਈ ਅਹਿਦ ਲਿਆ

    ਬਰਤਾਨੀਆ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਖ਼ਾਲਿਸਤਾਨੀਆਂ ਦੀ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ, ਇਕ ਗ੍ਰਿਫ਼ਤਾਰ

  • ਖੇਡਾਂ

    ਹਾਕੀ ਟੂਰਨਾਮੈਂਟ: ਪੰਜਾਬ ਖਾਸਾ (ਅੰਮ੍ਰਿਤਸਰ) ਦੀ ਟੀਮ ਜੇਤੂ

    ਮਹਿਲਾ ਵਿਸ਼ਵ ਮੁੱਕੇਬਾਜ਼ੀ: ਲਵਲੀਨਾ ਤੇ ਸਾਕਸ਼ੀ ਕੁਆਰਟਰ ਫਾਈਨਲ ਵਿੱਚ

    ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

    ਸਟਾਰਕ ਦੀ ਗੇਂਦਬਾਜ਼ੀ ਅੱਗੇ ਭਾਰਤੀ ਸਟਾਰ ਬੱਲੇਬਾਜ਼ ਫੇਲ੍ਹ

    ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ

    30ਵਾਂ ਓਪਨ ਹਾਕੀ ਟੂਰਨਾਮੈਂਟ: ਪੰਜਾਬ ਰੈਜੀਮੈਂਟ ਨੇ ਮਲਿਕਪੁਰ ਟੀਮ ਨੂੰ ਹਰਾਇਆ

    ਚਤਾਮਲੀ ਦੀ ਟੀਮ ਨੇ ਪਪਰਾਲਾ ਨੂੰ ਹਰਾ ਕੇ ਜਿੱਤਿਆ ਫੁਟਬਾਲ ਦਾ ਉਦਘਾਟਨੀ ਮੈਚ

    ਕੁਲਦੀਪ ਪੰਵਾਰ ਮੈਮੋਰੀਅਲ ਇੰਟਰ-ਮੀਡੀਆ ਬੈਡਮਿੰਟਨ ਟੂਰਨਾਮੈਂਟ ਕਰਵਾਇਆ

    ਟਰੀਸਾ ਅਤੇ ਗਾਇਤਰੀ ਦੀ ਜੋੜੀ ਆਲ ਇੰਗਲੈਂਡ ਸੈਮੀਫਾਈਨਲ ’ਚ

  • ਮਨੋਰੰਜਨ

    ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ: ਰਾਜਕੁਮਾਰ ਰਾਓ

    ਧਰਮਿੰਦਰ ਦੀ ਸਿਨੇਮਾ ਵਿੱਚ ਵਾਪਸੀ ਤੋਂ ਬੌਬੀ ਦਿਓਲ ਖੁਸ਼

    ਆਸਕਰ ਮਗਰੋਂ ਕੰਮ ’ਤੇ ਪਰਤੇ ‘ਆਰਆਰਆਰ’ ਦੇ ਕਲਾਕਾਰ

    ‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਨੇ ਬਾਕਸ ਆਫਿਸ ’ਤੇ ਕੀਤੀ ਚੰਗੀ ਸ਼ੁਰੂਆਤ

    ਕਾਮੇਡੀ ਨਾਲ ਸਕਾਰਾਤਮਕ ਨਜ਼ਰੀਆ ਬਣਿਆ: ਕੁਨਾਲ ਖੇਮੂ

    ਗੁਨੀਤ ਮੋਂਗਾ ਤੇ ਰਾਣੀ ਮੁਖਰਜੀ ਦਰਬਾਰ ਸਾਹਿਬ ਨਤਮਸਤਕ

    ਆਸਕਰ ਐਵਾਰਡ ਸਮਾਗਮ ਮਗਰੋਂ ਵਤਨ ਪਰਤੀ ਦੀਪਿਕਾ ਪਾਦੂਕੋਨ

    ਅਲਾਨਾ ਪਾਂਡੇ ਦੇ ਵਿਆਹ ਸਮਾਗਮ ਮੌਕੇ ਸ਼ਾਹਰੁਖ਼ ਤੇ ਗੌਰੀ ਨੱਚੇ

    ਉੱਘਾ ਫਿਲਮਸਾਜ਼ ਪੀ.ਐੱਨ. ਅਰੋੜਾ

  • ਕਾਰੋਬਾਰ

    ਡੁੱਬ ਰਹੇ ਕ੍ਰੈਡਿਟ ਸੁਇਸ ਨੂੰ ਯੂਬੀਐੱਸ 3.25 ਅਰਬ ਡਾਲਰ ’ਚ ਖਰੀਦੇਗਾ

    ਟੈਕਸ ਨਾ ਦੇਣ ਵਾਲਿਆਂ ਦੀ ਪਛਾਣ ਲਈ ਆਮਦਨ ਕਰ ਅੰਕੜਿਆਂ ਦੀ ਜਾਂਚ ਕਰੇਗਾ ਜੀਐੱਸਟੀ ਵਿਭਾਗ

    ਭਾਰਤ ਦਾ ਵਿੱਤੀ ਖੇਤਰ ਮਜ਼ਬੂਤ ਤੇ ਮਹਿੰਗਾਈ ਦਾ ਮਾੜਾ ਦੌਰ ਖ਼ਤਮ: ਆਰਬੀਆਈ ਗਵਰਨਰ

    ਏਅਰ ਇੰਡੀਆ ਆਪਣੇ ਮੁਲਾਜ਼ਮਾਂ ਲਈ ਵੀਆਰਐੱਸ ਲਿਆਈ

    ਅਮਰੀਕਾ ’ਚ 11 ਬੈਂਕਾਂ ਨੇ 30 ਅਰਬ ਡਾਲਰ ਦਾ ਪੈਕੇਜ ਦੇ ਕੇ ਫਸਟ ਰਿਪਬਲਿਕ ਬੈਂਕ ਨੂੰ ਡੁੱਬਣ ਤੋਂ ਬਚਾਇਆ

    ਫਰਵਰੀ ਮਹੀਨੇ ’ਚ ਦੇਸ਼ ਦਾ ਨਿਰਯਾਤ ਘਟਿਆ

    ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਗਿਰਾਵਟ

    ਸਰਕਾਰ ਦਾ ਦਾਅਵਾ: ਥੋਕ ਮੁੱਲ ਮਹਿੰਗਾਈ ਘਟੀ

    ਸ਼ਹਿਰੀ ਹਵਾਬਾਜ਼ੀ ਮੰਤਰਾਲਾ ਯਾਤਰੀਆਂ ਦੀ ‘ਲੁੱਟ’ ਨੂੰ ਰੋਕਣਾ ਯਕੀਨੀ ਬਣਾਏ: ਸੰਸਦੀ ਕਮੇਟੀ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਅਡਾਨੀ ਗਰੁੱਪ ਦੇ ਐੱਫਪੀਓ ਨੂੰ ਨਿਵੇਸ਼ਕਾਂ ਵੱਲੋਂ ਮੱਠਾ ਹੁੰਗਾਰਾ

admin by admin
January 29, 2023
in ਕਾਰੋਬਾਰ
0
SHARES
0
VIEWS
WhatsappFacebookTwitter


ਨਵੀਂ ਦਿੱਲੀ, 28 ਜਨਵਰੀ

ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਅਗਵਾਈ ਹੇਠਲੇ ਗਰੁੱਪ ਦੇ 20 ਹਜ਼ਾਰ ਕਰੋੜ ਰੁਪਏ ਦੇ ਐੱਫਪੀਓ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਉਂਜ ਗਰੁੱਪ ਨੇ ਐੱਫਪੀਓ ਤਹਿਤ ਨਿਰਧਾਰਿਤ ਕੀਮਤਾਂ ਜਾਂ ਵਿਕਰੀ ਦੀ ਤਰੀਕ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਗਰੁੱਪ ਦੇ ਤਰਜਮਾਨ ਨੇ ਕਿਹਾ,‘‘ਅਡਾਨੀ ਐਂਟਰਪ੍ਰਾਇਜ਼ਿਜ ਲਿਮਟਿਡ ਦਾ ਐੱਫਪੀਓ ਤੈਅ ਸਮੇਂ ਅਤੇ ਐਲਾਨੀ ਕੀਮਤ ਮੁਤਾਬਕ ਚੱਲ ਰਿਹਾ ਹੈ। ਇਸ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕਰਾਂ ਅਤੇ ਨਿਵੇਸ਼ਕਾਂ ਸਮੇਤ ਸਾਡੇ ਸਾਰੇ ਹਿੱਤਧਾਰਕਾਂ ਨੂੰ ਐੱਫਪੀਓ ’ਤੇ ਪੂਰਾ ਭਰੋਸਾ ਹੈ। ਅਸੀਂ ਐੱਫਪੀਓ ਦੀ ਸਫ਼ਲਤਾ ਨੂੰ ਲੈ ਕੇ ਆਸਵੰਦ ਹਾਂ।’’ ਅਡਾਨੀ ਗਰੁੱਪ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਇਹ ਐੱਫਪੀਓ ਨੂੰ ਨਾਕਾਮ ਕਰਨ ਦੀ ਸਾਜ਼ਿਸ਼ ਹੈ।

ਅਡਾਨੀ ਐਂਟਰਪ੍ਰਾਇਜ਼ਿਜ ਦਾ ਐੱਫਪੀਓ ਸ਼ੁੱਕਰਵਾਰ ਨੂੰ ਪਹਿਲੇ ਦਿਨ ਸਿਰਫ਼ ਇਕ ਫ਼ੀਸਦੀ ਹੀ ਭਰਿਆ। ਇਹ ਐੱਫਪੀਓ 31 ਜਨਵਰੀ ਨੂੰ ਬੰਦ ਹੋਵੇਗਾ। ਕੰਪਨੀ ਨੇ ਐੱਫਪੀਓ ਦੀ ਕੀਮਤ 3112 ਤੋਂ 3276 ਰੁਪਏ ਰੱਖੀ ਹੈ ਜਦਕਿ ਸ਼ੁੱਕਰਵਾਰ ਨੂੰ ਅਡਾਨੀ ਐਂਟਰਪ੍ਰਾਇਜ਼ਿਜ ਦਾ ਸ਼ੇਅਰ ਬੀਐੱਸਈ ’ਚ 2762.15 ਰੁਪਏ ’ਤੇ ਬੰਦ ਹੋਇਆ। ਐੱਫਪੀਓ ਖੁੱਲ੍ਹਣ ਤੋਂ ਪਹਿਲਾਂ ਅਡਾਨੀ ਐਂਟਰਪ੍ਰਾਇਜ਼ਿਜ ਨੇ ਐਂਕਰ ਯਾਨੀ ਵੱਡੇ ਨਿਵੇਸ਼ਕਾਂ ਤੋਂ 5985 ਕਰੋੜ ਰੁਪਏ ਜੁਟਾਏ ਸਨ।

ਐਂਕਰ ਬੁੱਕ ’ਚ ਵਿਦੇਸ਼ੀ ਨਿਵੇਸ਼ਕਾਂ ਤੋਂ ਇਲਾਵਾ ਐੱਲਆਈਸੀ, ਐੱਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ, ਐੱਚਡੀਐੱਫਸੀ ਲਾਈਫ ਇੰਸ਼ੋਰੈਂਸ ਕੰਪਨੀ ਅਤੇ ਸਟੇਟ ਬੈਂਕ ਆਫ਼ ਇੰਡੀਆ ਐਂਪਲਾਈਜ਼ ਪੈਨਸ਼ਨ ਫੰਡ ਸਮੇਤ ਕਈ ਘਰੇਲੂ ਸੰਸਥਾਗਤ ਨਿਵੇਸ਼ਕ ਵੀ ਸ਼ਾਮਲ ਹਨ। ਕੰਪਨੀ ਵੱਲੋਂ ਐੱਫਪੀਓ ਰਾਹੀਂ ਉਗਰਾਹੇ ਜਾਣ ਵਾਲੇ 20 ਹਜ਼ਾਰ ਕਰੋੜ ਰੁਪਏ ’ਚੋਂ 10,869 ਕਰੋੜ ਰੁਪਏ ਗਰੀਨ ਹਾਈਡਰੋਜਨ ਪ੍ਰਾਜੈਕਟਾਂ ਆਦਿ ’ਤੇ ਵਰਤੇ ਜਾਣਗੇ।

ਇਸੇ ਤਰ੍ਹਾਂ 4,165 ਕਰੋੜ ਰੁਪਏ ਹਵਾਈ ਅੱਡਿਆਂ, ਸੜਕਾਂ ਅਤੇ ਸੋਲਰ ਪ੍ਰਾਜੈਕਟਾਂ ਨਾਲ ਸਬੰਧਤ ਕੰਪਨੀਆਂ ਵੱਲੋਂ ਲਏ ਗਏ ਕਰਜ਼ਿਆਂ ਦੀ ਅਦਾਇਗੀ ਕੀਤੀ ਜਾਵੇਗੀ। -ਪੀਟੀਆਈ

ਐੱਮਐੱਸਸੀਆਈ ਨੇ ਕੰਪਨੀ ਤੋਂ ਫੀਡਬੈਕ ਮੰਗਿਆ

ਨਵੀਂ ਦਿੱਲੀ: ਇੰਡੈਕਸ ਪ੍ਰੋਵਾਈਡਰ ਐੱਮਐੱਸਸੀਆਈ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਗਲਤ ਤਰੀਕੇ ਨਾਲ ਵਧਾਏ ਜਾਣ ਦੇ ਦੋਸ਼ ਲਗਾਉਣ ਵਾਲੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਨੂੰ ਲੈ ਕੇ ਗਰੁੱਪ ਦੀਆਂ ਸਕਿਉਰਿਟੀਜ਼ ਤੋਂ ਫੀਡਬੈਕ ਮੰਗਿਆ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਉਹ ਇਸ ਮਾਮਲੇ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਮੌਜੂਦਾ ਸਮੇਂ ’ਚ ਅਡਾਨੀ ਗਰੁੱਪ ਨਾਲ ਜੁੜੀਆਂ ਅੱਠ ਕੰਪਨੀਆਂ ਐੱਮਐੱਸਸੀਆਈ ਸਟੈਂਡਰਡ ਇੰਡੈਕਸ ਦਾ ਹਿੱਸਾ ਹਨ। ਜੇਕਰ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਬਾਰੇ ਕੋਈ ਮਾੜੀ ਫੀਡਬੈਕ ਮਿਲਦੀ ਹੈ ਤਾਂ ਉਸ ਦੀ ਰੇਟਿੰਗ ਘਟਾਈ ਜਾ ਸਕਦੀ ਹੈ ਜਾਂ ਇੰਡੈਕਸ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ। ਇਸ ਕਦਮ ਨਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਹੋਰ ਤੇਜ਼ ਹੋ ਸਕਦੀ ਹੈ। -ਪੀਟੀਆਈ

ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਬਾਰੇ ਬਿਆਨ ਦੇਵੇ ਸਰਕਾਰ: ਮਾਇਆਵਤੀ

ਲਖਨਊ: ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ਖ਼ਿਲਾਫ਼ ਹਿੰਡਨਬਰਗ ਰਿਸਰਚ ਵੱਲੋਂ ਲਾਏ ਗਏ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਸਬੰਧੀ ਸੰਸਦ ਦੇ ਅਗਾਮੀ ਸੈਸ਼ਨ ਵਿੱਚ ਬਿਆਨ ਦੇਣਾ ਚਾਹੀਦਾ ਹੈ। ਮਾਇਆਵਤੀ ਨੇ ਟਵੀਟ ਕੀਤਾ, ‘‘ਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਗਣਤੰਤਰ ਦਿਵਸ ਤੋਂ ਜ਼ਿਆਦਾ ਅਡਾਨੀ ਗਰੁੱਪ ਸਬੰਧੀ ਅਮਰੀਕੀ ਫਰਮ ਹਿੰਡਨਬਰਗ ਦੀ ਆਈ ਰਿਪੋਰਟ ਅਤੇ ਇਸ ਦੇ ਸ਼ੇਅਰ ਬਾਜ਼ਾਰ ’ਤੇ ਵਿਆਪਕ ਮਾੜੇ ਪ੍ਰਭਾਵ ਆਦਿ ’ਤੇ ਚਰਚਾ ਹੋ ਰਹੀ ਹੈ। ਸਰਕਾਰ ਚੁੱਪ ਹੈ ਜਦਕਿ ਦੇਸ਼ ਦੇ ਕਰੋੜਾਂ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਨਾਲ ਜੁੜੀ ਹੋਈ ਹੈ।’’ ਉਨ੍ਹਾਂ ਕਿਹਾ, ‘‘ਸ਼ੇਅਰਾਂ ਦੀ ਧੋਖਾਧੜੀ ਆਦਿ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਦੀ ਸੰਪਤੀ ’ਚ 22.6 ਅਰਬ ਡਾਲਰ ਦੀ ਗਿਰਾਵਟ ਅਤੇ ਵਿਸ਼ਵ ਰੈਂਕਿੰਗ ਘਟਣ ਤੋਂ ਜ਼ਿਆਦਾ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਰਕਾਰ ਵੱਲੋਂ ਗਰੁੱਪ ’ਚ ਕੀਤੇ ਗਏ ਵੱਡੇ ਨਿਵੇਸ਼ ਦਾ ਕੀ ਹੋਵੇਗਾ? ਆਰਥਿਕਤਾ ਦਾ ਕੀ ਹੋਵੇਗਾ? ਬੇਚੈਨੀ ਅਤੇ ਚਿੰਤਾ ਕੁਦਰਤੀ ਹੈ। ਹੱਲ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ 31 ਜਨਵਰੀ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ’ਚ ਹੀ ਸਰਕਾਰ ਨੂੰ ਇਸ ਮੁੱਦੇ ’ਤੇ ਬਿਆਨ ਦੇਣਾ ਚਾਹੀਦਾ ਹੈ। -ਪੀਟੀਆਈ

ਐੱਲਆਈਸੀ ਅਤੇ ਐੱਸਬੀਆਈ ਨੂੰ 78 ਹਜ਼ਾਰ ਕਰੋੜ ਰੁਪਏ ਦਾ ਖੋਰਾ ਲੱਗਿਆ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਵਿੱਤ ਮੰਤਰੀ ਅਤੇ ਜਾਂਚ ਏਜੰਸੀਆਂ ਦੀ ਖਾਮੋਸ਼ੀ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਡਾਨੀ ਗਰੁੱਪ ’ਚ ਪੈਸਾ ਲੱਗਾ ਹੋਣ ਕਾਰਨ ਐੱਲਆਈਸੀ ਅਤੇ ਐੱਸਬੀਆਈ ਨੂੰ ਸ਼ੇਅਰ ਬਾਜ਼ਾਰ ’ਚ 78 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਗੁਆਉਣੀ ਪਈ ਹੈ। ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਐੱਲਆਈਸੀ ਅਤੇ ਐੱਸਬੀਆਈ ਨੇ ਅਡਾਨੀ ਗਰੁੱਪ ’ਚ ਨਿਵੇਸ਼ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ,‘‘ਐੱਲਆਈਸੀ ’ਚ ਲੋਕਾਂ ਦਾ ਪੈਸਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਐੱਲਆਈਸੀ ਦਾ ਨਿਵੇਸ਼ 77 ਹਜ਼ਾਰ ਕਰੋੜ ਸੀ ਜੋ ਰਿਪੋਰਟ ਆਉਣ ਮਗਰੋਂ ਘੱਟ ਕੇ 53 ਹਜ਼ਾਰ ਕਰੋੜ ਰੁਪਏ ਰਹਿ ਗਿਆ ਯਾਨੀ ਐੱਲਆਈਸੀ ਨੂੰ 23,500 ਕਰੋੜ ਰੁਪਏ ਦਾ ਘਾਟਾ ਪਿਆ। ਪਤਾ ਨਹੀ ਐੱਲਆਈਸੀ ਅਜੇ ਵੀ ਅਡਾਨੀ ਗਰੁੱਪ ’ਚ ਨਿਵੇਸ਼ ਕਿਉਂ ਕਰ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟ ਆਉਣ ਮਗਰੋਂ ਐੱਸਬੀਆਈ ਸ਼ੇਅਰਾਂ ਦੀ ਪੂੰਜੀ 54,618 ਕਰੋੜ ਰੁਪਏ ਤੱਕ ਘੱਟ ਗਈ। -ਪੀਟੀਆਈ



Related posts

ਡੁੱਬ ਰਹੇ ਕ੍ਰੈਡਿਟ ਸੁਇਸ ਨੂੰ ਯੂਬੀਐੱਸ 3.25 ਅਰਬ ਡਾਲਰ ’ਚ ਖਰੀਦੇਗਾ

March 20, 2023

ਟੈਕਸ ਨਾ ਦੇਣ ਵਾਲਿਆਂ ਦੀ ਪਛਾਣ ਲਈ ਆਮਦਨ ਕਰ ਅੰਕੜਿਆਂ ਦੀ ਜਾਂਚ ਕਰੇਗਾ ਜੀਐੱਸਟੀ ਵਿਭਾਗ

March 20, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਬੇਮੌਸਮੇ ਮੀਂਹ ਨੇ ਤੇਜ਼ ਹਵਾ ਨੇ ਕਿਸਾਨਾਂ ਦੇ ਫ਼ਿਕਰ ਵਧਾਏ
  • ਮਾਲਵਾ ਪੱਟੀ ’ਚ ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਮਧੋਲੀਆਂ
  • ਪੁਲੀਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਬੇਮੌਸਮੇ ਮੀਂਹ ਨੇ ਤੇਜ਼ ਹਵਾ ਨੇ ਕਿਸਾਨਾਂ ਦੇ ਫ਼ਿਕਰ ਵਧਾਏ

March 21, 2023

ਮਾਲਵਾ ਪੱਟੀ ’ਚ ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਮਧੋਲੀਆਂ

March 21, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In