ਮੁੰਬਈ: ਬੌਲੀਵੁਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੇ ਆਮਦਨ ਪੱਖੋਂ ਕਈ ਰਿਕਾਰਡ ਤੋੜ ਦਿੱਤੇ ਹਨ। ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੇ ਰਿਲੀਜ਼ ਹੋਣ ਤੋਂ ਬਾਅਦ ਤਿੰਨ ਦਿਨਾਂ ਵਿੱਚ ਹੀ 313 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਫਿਲਮ ਦੇਸ਼ ਤੇ ਵਿਦੇਸ਼ ਵਿੱਚ 25 ਜਨਵਰੀ ਨੂੰ ਰਿਲੀਜ਼ ਹੋਈ ਸੀ। ਯਸ਼ ਰਾਜ ਫਿਲਮਜ਼ ਦੇ ਸੀਈਓ ਅਕਸ਼ੈ ਵਿਧਾਨੀ ਨੇ ਕਿਹਾ, ‘‘ਇਸ ਫਿਲਮ ਨੇ ਰਿਲੀਜ਼ ਹੋਣ ਤੋਂ ਤਿੰਨ ਦਿਨਾਂ ਦੇ ਅੰਦਰ ਹੀ ਮੋਟੀ ਕਮਾਈ ਕੀਤੀ ਹੈ ਜੋ ਕਿਸੇ ਵੀ ਫਿਲਮ ਦੀ ਕਮਾਈ ਨਾਲੋਂ ਵੱਧ ਹੈ।’’ ਦੱਸਣਾ ਬਣਦਾ ਹੈ ਕਿ ਫਿਲਮ ਪਠਾਨ ਦੇ ਹਿੰਦੀ ਰੂਪ ਨੇ ਤੀਜੇ ਦਿਨ 38 ਕਰੋੜ ਰੁਪਏ ਦੀ ਕਮਾਈ ਕੀਤੀ ਜਦਕਿ ਹੋਰ ਭਾਸ਼ਾਵਾਂ ਵਿੱਚ ਇਸ ਦੀ ਆਮਦਨ ਸਵਾ ਕਰੋੜ ਰੁਪਏ ਰਹੀ ਜਦਕਿ ਦੂਜੇ ਦਿਨ ਇਸ ਫਿਲਮ ਨੇ 39.25 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਇਸ ਫਿਲਮ ਨੇ ਤੀਜੇ ਦਿਨ ਦੇਸ਼ ਤੇ ਵਿਦੇਸ਼ ਵਿੱਚ 90 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਪਠਾਨ ਨੇ ਤਿੰਨ ਦਿਨਾਂ ਵਿੱਚ ਭਾਰਤ ’ਚ 201 ਕਰੋੜ ਰੁਪਏ ਜਦਕਿ ਵਿਦੇਸ਼ ਵਿੱਚ 112 ਕਰੋੜ ਰੁਪਏ ਕਮਾਏ ਹਨ। -ਆਈਏਐੱਨਐੱਸ