ਸਿਡਨੀ (ਗੁਰਚਰਨ ਸਿੰਘ ਕਾਹਲੋਂ): ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੀ ਆਸਟਰੇਲੀਆ ਵਿਚਲੀ ਕੋਲਾ ਖਾਣ ਮੁੜ ਸੁਰਖ਼ੀਆਂ ਵਿੱਚ ਹੈ। ਇਸ ਦੇ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵ ਦੀ ਗੱਲ ਦੁਬਾਰਾ ਉੱਠੀ ਹੈ। ਹਿੰਡਨਬਰਗ ਰਿਪੋਰਟ ਵਿੱਚ ਅਡਾਨੀ ਗਰੁੱਪ ’ਤੇ ਲੱਗੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਮਗਰੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਖਿੱਦੋ ਖਿੱਲਰਨੀ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਉੱਤਰੀ ਕੁਈਨਜ਼ਲੈਂਡ ਵਿੱਚ ਸਥਿਤ ਗ੍ਰੇਟ ਬੈਰੀਅਰ ਰੀਫ ਨੂੰ ਅਜੂਬੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਅਡਾਨੀ ਦੀ ਕੋਲੇ ਦੀ ਖਾਣ ਵੀ ਇਸ ਦੇ ਬਹੁਤ ਨੇੜੇ ਹੈ। ਹਿੰਡਨਬਰਗ ਰਿਪੋਰਟ ਤੋਂ ਬਾਅਦ ਆਸਟਰੇਲੀਆ ਦੀਆਂ ਅਖਬਾਰਾਂ ਨੇ ਅਡਾਨੀ ਨੂੰ ਗ੍ਰੇਟ ਬੈਰੀਅਰ ਰੀਫ ਨੇੜੇ ਕੋਲੇ ਦੀ ਖਾਣ ਦੀ ਇਜਾਜ਼ਤ ਦੇਣ ਸਬੰਧੀ ਦੇਸ਼ ਦੀ ਸਰਕਾਰ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਵਿਸ਼ਵ ਪ੍ਰਸਿੱਧ ਵਿੱਤੀ ਬਾਜ਼ਾਰਾਂ ਦੇ ਵਿਦਵਾਨ ਲੈਂਟ ਪ੍ਰਿਟਚੇਟ ਨੇ ਕਿਹਾ ਹੈ ਕਿ ਅਜਿਹੇ ਕਥਿਤ ਘੁਟਾਲਿਆਂ ਲਈ ਸੇਬੀ ਵੀ ਜ਼ਿੰਮੇਵਾਰ ਹੈ।