ਨਵੀਂ ਦਿੱਲੀ, 29 ਜਨਵਰੀ
ਭਾਰਤ ਦੇ ਸਭ ਤੋਂ ਅਮੀਰ ਗੌਤਮ ਅਡਾਨੀ ਦੇ ਸਮੂਹ ਨੇ ਅੱਜ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਵੱਲੋਂ ਲਗਾਏ ਗੲੇ ਗੰਭੀਰ ਦੋਸ਼ਾਂ ਨੂੰ ‘ਭਾਰਤ, ਉਸ ਦੀਆਂ ਸੰਸਥਾਵਾਂ ਤੇ ਵਿਕਾਸ ਦੀ ਕਹਾਣੀ ’ਤੇ ਸੋਚਿਆ ਸਮਝਿਆ ਹਮਲਾ’ ਕਰਾਰ ਦਿੰਦੇ ਹੋਏ ਕਿਹਾ ਕਿ ਦੋਸ਼ ‘ਝੂਠ ਤੋਂ ਇਲਾਵਾ ਕੁਝ ਨਹੀਂ’ ਹਨ।
ਅਡਾਨੀ ਸਮੂਹ ਨੇ 413 ਪੰਨਿਆਂ ਦੇ ਜਵਾਬ ਵਿੱਚ ਕਿਹਾ ਹੈ ਕਿ ਹਿੰਡਨਬਰਗ ਦੀ ਰਿਪੋਰਟ ਅਮਰੀਕੀ ਕੰਪਨੀਆਂ ਨੂੰ ਵਿੱਤੀ ਲਾਹਾ ਦਿਵਾਉਣ ਦੀ ਕੋਸ਼ਿਸ਼ ਤਹਿਤ ਗਲਤ ਧਾਰਨਾ ਪੈਦਾ ਕਰਨ ਦੀ ਛੁਪੀ ਹੋਈ ਮਨਸ਼ਾ ਤੋਂ ਪ੍ਰੇਰਿਤ ਹੈ। ਸਮੂਹ ਨੇ ਕਿਹਾ ਹੈ, ‘‘ਇਹ ਸਿਰਫ ਕਿਸੇ ਵਿਸ਼ੇਸ਼ ਕੰਪਨੀ ’ਤੇ ਇਕ ਅਣਚਾਹਿਆ ਹਮਲਾ ਨਹੀਂ ਹੈ ਬਲਕਿ ਭਾਰਤ, ਭਾਰਤੀ ਸੰਸਥਾਵਾਂ ਦੀ ਆਜ਼ਾਦੀ, ਅਖੰਡਤਾ ਅਤੇ ਗੁਣਵੱਤਾ ਤੇ ਵਿਕਾਸ ਦੀ ਕਹਾਣੀ ’ਤੇ ਇਕ ਸੋਚਿਆ-ਸਮਝਿਆ ਹਮਲਾ ਹੈ।
-ਪੀਟੀਆਈ