ਮੁੰਬਈ: ਫਿਲਮ ਅਦਾਕਾਰ ਵਿੱਕੀ ਕੌਸ਼ਲ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫਿਲਮ ‘ਆਲਮੋਸਟ ਪਿਆਰ ਵਿੱਦ ਡੀਜੇ ਮੁਹੱਬਤ’ ਵਿੱਚ ਖਾਸ ਭੂਮਿਕਾ ’ਚ ਨਜ਼ਰ ਆਵੇਗਾ। ਇਸ ਫਿਲਮ ਵਿੱਚ ਅਲਾਇਆ ਐੱਫ ਅਤੇ ਕਰਨ ਮਹਿਤਾ ਮੁੱਖ ਕਿਰਦਾਰ ਵਿੱਚ ਹਨ। ਵਿੱਕੀ ਨੇ ਫਿਲਮ ਵਿੱਚ ਨਿਭਾਏ ਆਪਣੇ ਕਿਰਦਾਰ ਬਾਰੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘‘ਸਿਨੇਮਾ ਜਗਤ ਵਿੱਚ ਅਨੁਰਾਗ ਸਰ ਮੇਰੇ ਸਲਾਹਕਾਰ ਤੇ ਇੱਕ ਚੰਗੇ ਦੋਸਤ ਹਨ। ਜਦੋਂ ਉਨ੍ਹਾਂ ਨੇ ਇਸ ਰੋਲ ਬਾਰੇ ਦੱਸਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ ਸੀ ਤੇ ਮੇਰੇ ਖਾਸ ਦੋਸਤ ਨੇ ਇਹ ਖਾਸ ਰੋਲ, ਇੱਕ ਖਾਸ ਫਿਲਮ ਲਈ ਬਣਾਇਆ ਹੈ। ਉਸ ਨੇ ਪੋਸਟ ਨਾਲ ਲਿਖਿਆ, ‘‘ਮੇਰੀ ਮੁਹੱਬਤ ਉਸ ਇਨਸਾਨ ਲਈ, ਜਿਸ ਨੇ ਫਿਲਮਾਂ ਵਿੱਚ ਮੇਰਾ ਪਹਿਲਾ ਦਰਵਾਜ਼ਾ ਖੋਲ੍ਹਿਆ…ਮਨਮਰਜ਼ੀਆਂ ਦਾ ਡੀਜੇ ਸੈਂਡਜ਼ ਹੁਣ ਵੱਡਾ ਹੋ ਕੇ ਡੀਜੇ ਮੁਹੱਬਤ ਬਣ ਗਿਆ ਹੈ.. #ਆਈਐੱਮਡੀਜੇਮੁਹੱਬਤ। ਫਿਲਮ ‘ਆਲਮੋਸਟ ਪਿਆਰ ਵਿੱਦ ਡੀਜੇ ਮੁਹੱਬਤ’ ਤਿੰਨ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। -ਏਐੱਨਆਈ