ਮੁੰਬਈ, 29 ਜਨਵਰੀ
ਅਦਾਕਾਰ ਰਾਖੀ ਸਾਵੰਤ ਦੀ ਮਾਂ ਜਯਾ ਭੇੜਾ ਦਾ ਮੁੰਬਈ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਰਾਖੀ ਸਾਵੰਤ ਨੇ ਅੱਜ ਆਪਣੀ ਮਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਜੁਹੂ ਸਥਿਤ ਕ੍ਰਿਟੀਕੇਅਰ ਏਸ਼ੀਆ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਦੀਪਕ ਨਾਮਜੋਸ਼ੀ ਨੇ ਦੱਸਿਆ ਕਿ 73 ਸਾਲਾ ਭੇੜਾ ਦਾ ਲੰਘੀ ਰਾਤ ਕਰੀਬ ਨੌਂ ਵਜੇ ਦੇਹਾਂਤ ਹੋ ਗਿਆ ਹੈ। ਰਾਖੀ ਸਾਵੰਤ ਨੇ ਇੰਸਟਾਗ੍ਰਾਮ ਸਟੋਰੀ ਅਤੇ ਪੋਸਟ ਰਾਹੀਂ ਆਪਣੀ ਮਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਲੋਕ ਨੂੰ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਕਿਹਾ। ਉਨ੍ਹਾਂ ਲਿਖਿਆ, ‘ਬੜੇ ਦੁੱਖ ਨਾਲ ਮੈਂ ਰਾਖੀ ਸਾਵੰਤ ਤੁਹਾਨੂੰ ਸੂਚਿਤ ਕਰਦੀ ਹਾਂ ਕਿ ਮੇਰੀ ਪਿਆਰੀ ਮਾਂ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਤੁਹਾਡੇ ’ਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਉਹ ਕੁਝ ਬਿਮਾਰੀਆਂ ਤੋਂ ਪੀੜਤ ਸੀ। ਮੇਰੀ ਮਾਂ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣਾ।’ -ਪੀਟੀਆਈ