ਕਾਠਮੰਡੂ: ਨੇਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ ਹੋਣਗੀਆਂ। ਚੋਣ ਕਮਿਸ਼ਨ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਲਈ ਚੋਣ 17 ਮਾਰਚ ਨੂੰ ਹੋਵੇਗੀ। ਵਰਤਮਾਨ ਰਾਸ਼ਟਰਪਤੀ ਬਿੱਦਿਆ ਦੇਵੀ ਭੰਡਾਰੀ 13 ਮਾਰਚ ਨੂੰ ਸੇਵਾਮੁਕਤ ਹੋਣਗੇ। ਨੇਪਾਲ ਵਿਚ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰ ਤੇ ਸੱਤ ਸੂਬਾਈ ਵਿਧਾਨ ਸਭਾਵਾਂ ਦੇ ਮੈਂਬਰ ਚੁਣਦੇ ਹਨ। ਭੰਡਾਰੀ ਨੇਪਾਲ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਸਨ। -ਏਐੱਨਆਈ