ਪੱਤਰ ਪ੍ਰੇਰਕ
ਯਮੁਨਾਨਗਰ, 2 ਫਰਵਰੀ
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸ਼ਿਆਮ ਸੁੰਦਰ ਬੱਤਰਾ, ਜ਼ਿਲ੍ਹਾ ਪਰਿਸ਼ਦ ਮੈਂਬਰ ਭਾਨੂ ਬੱਤਰਾ ਅਤੇ ਆਕਾਸ਼ ਬੱਤਰਾ ਨੇ ਪਿੰਡ ਖਰਵਾਂ ਤੋਂ ਕਾਂਗਰਸ ਪਾਰਟੀ ਦੀ ‘ਹੱਥ ਮਿਲਾਉ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ‘ਹੱਥ ਮਿਲਾਉ’ ਮੁਹਿੰਮ ਰਾਹੀਂ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਪਿੰਡ ਪਿੰਡ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਲੋਕਾਂ ਨੂੰ ਵੰਡ ਕੇ ਆਪਣੀ ਰਾਜਸ਼ਾਹੀ ਕਾਇਮ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਹਰ ਪੱਧਰ ’ਤੇ ਪੋਲ ਖੋਲ੍ਹੀ ਜਾਵੇਗੀ। ਇਸ ਮੌਕੇ ਯੂਥ ਕਾਂਗਰਸੀ ਆਗੂ ਰਵੀ ਵਰਮਾ, ਅੰਗਰੇਜ ਗਾਬਾ, ਰਾਜਬੀਰ, ਕਰਨ ਛਾਬੜਾ, ਅਭੈ ਵਾਲੀਆ ਅਮਿਤ ਵਾਲਮੀਕੀ, ਸਰਵਜੀਤ ਸੰਧੂ, ਮਨਿੰਦਰ ਕੰਬੋਜ, ਫੂਲਚੰਦ, ਦਰਸ਼ਨ ਕੁਮਾਰ, ਮਦਨ ਕੁਮਾਰ, ਓਮ ਪਾਲ, ਗੌਰਵ, ਸਤਨਾਮ ਸਿੰਘ ਆਦਿ ਹਾਜ਼ਰ ਸਨ।