ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 3 ਫਰਵਰੀ
ਵਿਸ਼ਵ ਜਲਗਾਹ ਦਿਵਸ ਮੌਕੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸ ਕਾਲਜ ਗੜ੍ਹਸ਼ੰਕਰ ਦੇ ਲਾਈਫ ਸਾਇੰਸ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਰੋਪੜ ਜਲਗਾਹ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਡੀ.ਐੱਫ.ਓ. ਵਾਈਲਡ ਲਾਇਫ ਦੇ ਸਹਿਯੋਗ ਨਾਲ ਨੀਰਜ ਸਿੰਘ ਵਲੋਂ ਵਿਦਿਆਰਥੀਆਂ ਨੂੰ ਜਲਗਾਹ ਦੇ ਮਹੱਤਵ, ਸਾਂਭ ਸੰਭਾਲ ਅਤੇ ਪ੍ਰਵਾਸੀਆਂ ਪੰਛੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀ ਨੂੰ ਪਰਵਾਸੀ ਪੰਛੀ ਦੂਰਬੀਨ ਨਾਲ ਦਿਖਾਏ। ਵਿਦਿਆਰਥੀਆਂ ਨੇ ਸਦਾਬਰਤ ਨੇਚਰ ਟ੍ਰੇਲ, ਮਹਾਰਾਜਾ ਰਣਜੀਤ ਸਿੰਘ ਬਾਗ, ਗੁਰਦੁਆਰਾ ਟਿੱਬੀ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ।