ਚੰਡੀਗੜ੍ਹ/ਆਨੰਦ (ਟਨਸ): ਵੇਰਕਾ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਵੇਰਕਾ ਨੇ ਭਲਕੇ ਤੋਂ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲਿਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮਿਲਕਫੈੱਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ 57 ਰੁਪਏ ਪ੍ਰਤੀ ਲਿਟਰ ਮਿਲਣ ਵਾਲਾ ਸਟੈਂਡਰਡ ਦੁੱਧ ਹੁਣ 60 ਰੁਪਏ, 60 ਰੁਪਏ ਮਿਲਣ ਵਾਲਾ ਫੁੱਲ ਕਰੀਮ ਦੁੱਧ 66 ਰੁਪਏ ਅਤੇ 51 ਰੁਪਏ ਮਿਲਣ ਵਾਲਾ ਟੋਨਡ ਦੁੱਧ ਹੁਣ 54 ਰੁਪਏ ਪ੍ਰਤੀ ਲਿਟਰ ਮਿਲੇਗਾ। ਉਧਰ ਅਮੂਲ ਨੇ ਅੱਜ ਤੋਂ ਗੁਜਰਾਤ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿੱਚ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਅਮੂਲ ਤਾਜ਼ਾ ਦਾ ਇੱਕ ਲਿਟਰ ਦੁੱਧ ਹੁਣ 54 ਰੁਪਏ, ਅਮੂਲ ਗੋਲਡ 66 ਰੁਪਏ, ਗਾਂ ਦਾ ਦੁੱਧ 56 ਰੁਪਏ ਅਤੇ ਅਮੂਲ ਏ2 ਮੱਝ ਦਾ ਦੁੱਧ 70 ਰੁਪਏ ਵਿੱਚ ਮਿਲੇਗਾ।