ਪੰਚਕੂਲਾ: ਹਰਿਆਣਾ ਸਰਕਾਰ ਐੱਨਸੀਆਰ ਦੇ ਇਲਾਕੇ ਵਿੱਚੋਂ 5000 ਆਟੋ ਰਿਕਸ਼ੇ ਹਟਾਏਗੀ ਅਤੇ ਇਸਦੀ ਸ਼ੁਰੂਆਤ ਗੁਰੂਗ੍ਰਾਮ ਤੋਂ ਕੀਤੀ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐੱਨਸੀਆਰ ਇਲਾਕੇ ਵਿੱਚੋਂ 10 ਸਾਲ ਤੋਂ ਵੱਧ ਚੱਲ ਚੁੱਕੀਆਂ ਡੀਜ਼ਲ ਦੀਆਂ ਗੱਡੀਆਂ ਤੇ 15 ਸਾਲ ਤੋਂ ਵੱਧ ਚੱਲ ਚੁੱਕੀਆਂ ਪੈਟਰੋਲ ਦੀਆਂ ਗੱਡੀਆਂ ਵੀ ਹਟਾਈਆਂ ਜਾਣਗੀਆਂ। ਇਹ ਕਾਰਵਾਈ ਸਕਰੈਪ ਨੀਤੀ ਅਧੀਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਹੁਣ ਜਿਹੜੇ ਵੀ ਸਰਕਾਰੀ ਵਾਹਨ ਖਰੀਦੇਗੀ ਉਹ ਇਲੈਕਟ੍ਰਿਕ ਵਾਹਨ ਹੋਣਗੇ। ਰੋਡਵੇਜ਼ ਦੀਆਂ ਬੱਸਾਂ ਵੀ ਇਲੈਕਟ੍ਰਿਕ ਹੋਣਗੀਆਂ ਅਤੇ ਸਰਕਾਰੀ ਕਾਰਾਂ ਵੀ ਇਲੈਕਟ੍ਰਿਕ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਫੈਸਲਾ ਵਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਕੀਤਾ ਗਿਆ ਹੈ। -ਪੱਤਰ ਪ੍ਰੇਰਕ