ਨਵਕਿਰਨ ਸਿੰਘ
ਮਹਿਲ ਕਲਾਂ, 5 ਫਰਵਰੀ
ਬੀਤੀ ਰਾਤ ਨੇੜਲੇ ਪਿੰਡ ਸਹਿਜੜਾ ਵਿੱਚ ਜਗਦੀਪ ਸਿੰਘ (19) ਪੁੱਤਰ ਨਰੋਤਮ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਕਤਲ ਦੀ ਘਟਨਾ ਨੂੰ ਪਿੰਡ ਦੇ ਹੀ ਪਿਉ-ਪੁੱਤਰ ਵੱਲੋਂ ਨਿੱਜੀ ਰੰਜਿਸ਼ ਦੇ ਚੱਲਦਿਆਂ ਕਥਿਤ ਤੌਰ ’ਤੇ ਅੰਜਾਮ ਦਿੱਤਾ ਗਿਆ। ਪੁਲੀਸ ਥਾਣਾ ਮਹਿਲ ਕਲਾਂ ਵਿੱਚ ਜਗਸੀਰ ਸਿੰਘ ਅਤੇ ਗੁਰਚੇਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਕਤਲ ਸਮੇਂ ਛੁਡਵਾਉਣ ਲਈ ਅੱਗੇ ਆਈ ਪਿੰਡ ਵਾਸੀ ਕਰਮਜੀਤ ਕੌਰ ਤੇ ਨੌਜਵਾਨ ਰਮਨਦੀਪ ਸਿੰਘ ਨੂੰ ਵੀ ਮੁਲਜ਼ਮਾਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।