ਜਗਮੋਹਨ ਸਿੰਘ
ਰੂਪਨਗਰ, 17 ਮਾਰਚ
ਸ਼ੋਸ਼ਲ ਵੈਲਫੇਅਰ ਕਲੱਬ ਕੋਟਲਾ ਨਿਹੰਗ ਵੱਲੋਂ ਤਿੰਨ ਰੋਜ਼ਾ 10ਵਾਂ ਪੇਂਡੂ ਖੇਡ ਮੇਲਾ ਅੱਜ ਇੱਥੇ ਸ਼ਹੀਦ ਗੁਰਬਚਨ ਸਿੰਘ ਯਾਦਗਾਰੀ ਸਟੇਡੀਅਮ ਕੋਟਲਾ ਨਿਹੰਗ ਖਾਂ ਵਿਖੇ ਸ਼ੁਰੂ ਹੋ ਗਿਆ। ਕਲੱਬ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਵਿਸਕੀ ਅਤੇ ਪ੍ਰਧਾਨ ਅਮਰਜੀਤ ਸਿੰਘ ਲਾਡੀ ਦੀ ਦੇਖ ਰੇਖ ਅਧੀਨ ਕਰਵਾਏ ਜਾ ਰਹੇ ਖੇਡ ਮੇਲੇ ਦਾ ਉਦਘਾਟਨ ਐੱਸਡੀਐੱਮ ਰੂਪਨਗਰ, ਐੱਸਪੀ ਰਾਜਪਾਲ ਸਿੰਘ ਹੁੰਦਲ, ਤਹਿਸੀਲਦਾਰ ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਡਾਕਟਰ ਸਤਵੰਤ ਕੌਰ ਸ਼ਾਹੀ ਪ੍ਰਿੰਸੀਪਲ ਬੇਲਾ ਕਾਲਜ ਤੇ ਇੰਸਪੈਕਟਰ ਮਨਪ੍ਰੀਤ ਸਿੰਘ ਕੋਟਲਾ ਨਿਹੰਗ ਵੱਲੋਂ ਸਾਂਝੇ ਤੌਰ ’ਤੇ ਕੀਤਾ। ਟੂਰਨਾਮੈਂਟ ਦੌਰਾਨ ਫੁੱਟਬਾਲ ਦਾ ਉਦਘਾਟਨੀ ਮੈਚ ਚਤਾਮਲੀ ਦੀ ਟੀਮ ਨੇ ਪਪਰਾਲਾ ਦੀ ਟੀਮ ਨੂੰ ਹਰਾ ਕੇ ਜਿੱਤਿਆ।
ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਲਾਡੀ ਨੇ ਦੱਸਿਆ ਕਿ 18 ਮਾਰਚ ਨੂੰ ਦੁਪਹਿਰ ਤੱਕ ਫੁੱਟਬਾਲ ਮੈਚ ਕਰਵਾਏ ਜਾਣਗੇ ਅਤੇ ਬਾਅਦ ਦੁਪਹਿਰ ਭਾਰਤੀ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। 19 ਮਾਰਚ ਨੂੰ ਸਵੇਰੇ ਫੁੱਟਬਾਲ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ ਦੇ ਸ਼ੂਟਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ ਬਾਅਦ ਦੁਪਹਿਰ ਬੱਚਿਆਂ ਦੇ 32 ਕਿਲੋ ਕਬੱਡੀ ਮੈਚ ਅਤੇ ਲੜਕੀਆਂ ਤੇ ਲੜਕਿਆਂ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਦਿਨ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ, ਜਿਸ ਦੌਰਾਨ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਰਮਨਦੀਪ ਸਿੰਘ, ਬਿਕਰਮ ਵਿੱਕੀ, ਰਿੰਕੂ ਪਹਿਲਵਾਨ,ਗੁਰਬਚਨ ਸਿੰਘ ਸੋਢੀ, ਮਾਸਟਰ ਮੇਹਰ ਸਿੰਘ, ਤਰਲੋਚਨ ਸਿੰਘ, ਇਕਬਾਲ ਸਿੰਘ ਪਾਲੀ, ਰਣਜੀਤ ਸਿੰਘ ਰਾਣਾ, ਪੱਤਰਕਾਰ ਸਰਬਜੀਤ ਸਿੰਘ, ਬਲਵਿੰਦਰ ਸਿੰਘ, ਐਡਵੋਕੇਟ ਬਰਿੰਦਰ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ, ਗੁਰਗਗਨ, ਜਸਵੀਰ ਦੀਪਾ, ਗੁਰਵਿੰਦਰ ਸਿੰਘ ਹੈਪੀ, ਅਮਨਦੀਪ ਬਿੱਲੂ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ ਜੱਗੀ, ਰਾਜਾ, ਮਨਿੰਦਰ ਸਿੰਘ ਸੱਲਰ, ਨਵਜੋਤ ਸਿੰਘ , ਗੁਰਮੇਲ ਸਿੰਘ ਗੇਲੀ, ਸੇਵਾ ਸਿੰਘ ਮੰਗਾ ਢੋਲੀ ਤੇ ਹਰਮੀਤ ਸਿੰਘ ਮੀਤਾ ਹਾਜ਼ਰ ਸਨ।