ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 17 ਮਾਰਚ
ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਉਹ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਗੌਰਵਮਈ ਵਿਰਾਸਤ ਅਤੇ ਲੋਕ ਸੇਵਾ ਪ੍ਰਤੀ ਜਜ਼ਬੇ ਨੂੰ ਅੱਗੇ ਵਧਾਉਣ ਲਈ ਦਿਨ-ਰਾਤ ਕੰਮ ਕਰਨਗੇ। ਉਨ੍ਹਾਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ ਆਦਮਪੁਰ ਸ਼ਹਿਰ ਅਤੇ ਡਿੰਗਰੀਆਂ, ਹਰੀਪੁਰ ਅਤੇ ਪੂਰਨਪੁਰ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਕਰਮਜੀਤ ਚੌਧਰੀ ਦੇ ਨਾਂ ਦੇ ਐਲਾਨ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਜ਼ਿਮਨੀ ਚੋਣ ਵਿੱਚ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਚੌਧਰੀ ਪਰਿਵਾਰ ਕਰੀਬ ਇੱਕ ਸਦੀ ਤੋਂ ਜਨਤਕ ਜੀਵਨ ਵਿੱਚ ਰਿਹਾ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀਪੀ ਨੇ ਕਰਮਜੀਤ ਚੌਧਰੀ ਵੱਲੋਂ ਸਮਾਜ ਪ੍ਰਤੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਆਦਮਪੁਰ ਬਲਾਕ ਸਮਿਤੀ ਚੇਅਰਪਰਸਨ ਸੱਤਿਆ ਦੇਵੀ, ਆਦਮਪੁਰ ਬਲਾਕ ਪ੍ਰਧਾਨ ਰਣਦੀਪ ਰਾਣਾ, ਭੋਗਪੁਰ ਬਲਾਕ ਪ੍ਰਧਾਨ ਪਰਮਿੰਦਰ ਮੱਲ੍ਹੀ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਭੌਂਸਲੇ, ਅਲਾਵਲਪੁਰ ਨਗਰ ਕੌਂਸਲ ਸੀਨੀਅਰ ਮੀਤ ਪ੍ਰਧਾਨ ਮੁਕੱਦਰ ਲਾਲ, ਮਲਕੀਤ ਸਿੰਘ ਲਾਲੀ, ਪ੍ਰੇਮ ਕੁਮਾਰ, ਲਖਵਿੰਦਰ ਬੰਗੜ, ਆਸ਼ਾ ਰਾਣੀ, ਪ੍ਰਗਟ ਸਿੰਘ, ਗਰੀਬ ਦਾਸ, ਜਸਵੰਤ ਬੰਸਲ, ਪਰਦੀਪ ਪੂਰਨਪੁਰ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ ਭੁੱਲਰ, ਅਸ਼ਵਨੀ ਕੁਮਾਰ, ਮੋਹਨ ਲਾਲ, ਸੁਖਵਿੰਦਰ ਸੁੱਖਾ, ਜਸਵਿੰਦਰ, ਤਰਸੇਮ ਰਾਮ ਤੇ ਰਾਮ ਰਤਨ ਆਦਿ ਹਾਜ਼ਰ ਸਨ।