ਪੱਤਰ ਪ੍ਰੇਰਕ
ਤਰਨ ਤਾਰਨ, 17 ਮਾਰਚ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹੇ ਦੇ ਠੱਠੀਆਂ ਮਹੰਤਾਂ ਪਿੰਡ ਵਿੱਚ ਹੋਏ ਪੰਜਵੇਂ ਚਾਰ-ਰੋਜ਼ਾ ਸੂਬਾ ਡੈਲੀਗੇਟ ਅਜਲਾਸ ਦੇ ਅੱਜ ਤੀਜੇ ਦਿਨ ਡੈਲੀਗੇਟਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਤੇ ਸੂਬਾ ਕਮੇਟੀ ਦੀ ਚੋਣ ਕੀਤੀ ਗਈ| ਸਵਾਲਾਂ ਦੇ ਜਵਾਬ ਜਥੇਬੰਦੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਪੰਨੂ, ਸਰਵਨ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ ਤੇ ਜਸਬੀਰ ਸਿੰਘ ਪਿੱਦੀ ਨੇ ਦਿੱਤੇ| ਕੀਤੀ ਗਈ ਚੋਣ ਵਿੱਚ ਸੁਖਵਿੰਦਰ ਸਿੰਘ ਸਭਰਾ ਨੂੰ ਸੂਬਾ ਪ੍ਰਧਾਨ, ਰਾਣਾ ਰਣਬੀਰ ਸਿੰਘ ਨੂੰ ਜਰਨਲ ਸਕੱਤਰ, ਜਰਮਨਜੀਤ ਸਿੰਘ ਬੰਡਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਬਚਨ ਸਿੰਘ ਚੱਬਾ ਨੂੰ ਦਫ਼ਤਰ ਸਕੱਤਰ, ਗੁਰਲਾਲ ਸਿੰਘ ਪੰਡੋਰੀ ਰਣਸਿੰਘ ਨੂੰ ਖ਼ਜਾਨਚੀ, ਜਸਬੀਰ ਸਿੰਘ ਪਿੱਦੀ, ਰਣਜੀਤ ਸਿੰਘ ਕਲੇਰ ਬਾਲਾ ਨੂੰ ਮੀਤ ਪ੍ਰਧਾਨ, ਕੰਵਰਦਲੀਪ ਸਿੰਘ ਨੂੰ ਪ੍ਰੈੱਸ ਸਕੱਤਰ, ਹਰਵਿੰਦਰ ਸਿੰਘ ਮਸਾਣੀਆਂ ਨੂੰ ਸੰਗਠਨ ਸਕੱਤਰ ਅਤੇ ਹਰਜਿੰਦਰ ਸਿੰਘ ਸ਼ਕਰੀ ਨੂੰ ਸਹਾਇਕ ਖ਼ਜਾਨਚੀ ਚੁਣਿਆ ਗਿਆ| ਇਸੇ ਤਰ੍ਹਾਂ ਜਸਵਿੰਦਰ ਸਿੰਘ ਵਰਿਆਮ ਨੰਗਲ, ਹਰਪ੍ਰੀਤ ਸਿੰਘ ਸਿੱਧਵਾਂ, ਸਤਨਾਮ ਸਿੰਘ ਮਾਨੋਚਾਹਲ, ਪਰਮਜੀਤ ਸਿੰਘ ਭੁੱਲਾਂ, ਜਗਦੀਸ਼ ਸਿੰਘ ਮਨਸਾ, ਸਲਵਿੰਦਰ ਸਿੰਘ ਜਾਨੀਆਂ, ਸਤਨਾਮ ਸਿੰਘ ਪੰਨੂ, ਤੇ ਸਵਿੰਦਰ ਸਿੰਘ ਚੁਤਾਲਾ ਨੂੰ ਤਿੰਨ ਸਾਲਾਂ ਲਈ ਮੈਂਬਰ ਬਣਾਇਆ ਗਿਆ|