Sunday, March 26, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਅੰਮ੍ਰਿਤਪਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤਾਂ ਸਮਰਪਣ ਕਰੇ: ਜਥੇਦਾਰ

    ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ

    ਭਗਵੰਤ ਮਾਨ ਤੇ ਕੇਜਰੀਵਾਲ ਨੇ ਬੱਲਾਂ ਿਵੱਚ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਰੱਖਿਆ ਨੀਂਹ ਪੱਥਰ

    ਨੰਬਰਦਾਰ ਯੂਨੀਅਨ ਵੱਲੋਂ ਮੰਗਾਂ ਸਬੰਧੀ ਸੰਧਵਾਂ ਨਾਲ ਮੁਲਾਕਾਤ

    ਦਵਿੰਦਰ ਸਿੰਘ ਜਟਾਣਾ ਬਣੇ ਜਥੇਬੰਦਕ ਸਕੱਤਰ

    ਚੀਫ਼ ਖ਼ਾਲਸਾ ਦੀਵਾਨ ਵੱਲੋਂ 157 ਕਰੋੜ ਦਾ ਬਜਟ ਪਾਸ

    ਮਾਝੇ-ਦੋਆਬੇ ਵਿੱਚ ਮੀਂਹ ਕਾਰਨ ਜਲ ਥਲ

    ਗੁਰੂ ਹਰਗੋਬਿੰਦ ਨਗਰ ਵਿੱਚ ਖ਼ੂਨਦਾਨ ਕੈਂਪ ਲਾਇਆ

    ਵਾਹਨ ਚੋਰੀ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ

  • ਹਰਿਆਣਾ

    ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ ਤੇ ਤੀਜਾ ਜ਼ਖ਼ਮੀ

    ਸਿਰਸਾ: ਮੀਂਹ, ਗੜਿਆਂ ਤੇ ਝੱਖੜ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ

    ਸਾਬਕਾ ਫੌਜੀ ਦੇ ਘਰੋਂ ਸੋਨਾ ਅਤੇ ਨਗਦੀ ਚੋਰੀ

    ਹਾਂਸੀ ਮੂਰਤੀ ਘਪਲੇ ਦੀ ਜਾਂਚ ਸ਼ੁਰੂ

    ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

    ਦੋ ਸਹੇਲੀਆਂ ਨੇ ਨਹਿਰ ਵਿੱਚ ਛਾਲ ਮਾਰੀ; ਇਕ ਦੀ ਮੌਤ

    ਸੂਬਾ ਪੱਧਰੀ ਪਸ਼ੂ ਧਨ ਪ੍ਰਦਰਸ਼ਨੀ ਵਿੱਚ ਹੈਦਰ ਦਾ ਜਲਵਾ

    ਰਾਹੁਲ ਦੀ ਮੈਂਬਰਸ਼ਿਪ ਰੱਦ ਕਰ ਕੇ ਲੋਕਤੰਤਰ ਦਾ ਗਲਾ ਘੁੱਟਿਆ: ਅਸ਼ੋਕ ਅਰੋੜਾ

    ਅਸੀਂ ਖੁਦ ਪੁਲੀਸ ਨੂੰ ਅੰਮ੍ਰਿਤਪਾਲ ਬਾਰੇ ਜਾਣਕਾਰੀ ਦਿੱਤੀ: ਹਰਜਿੰਦਰ ਸਿੰਘ

  • ਦੇਸ਼

    ਕਰਨਾਟਕ: ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਤਿੰਨ ਸਾਬਕਾ ਮੰਤਰੀ ਸ਼ਾਮਲ

    ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

    ਸਿਆਸੀ ਈਰਖਾ ਤੇ ਨਫ਼ਰਤ ਦਾ ਦੇਸ਼ ਨੂੰ ਕੋਈ ਲਾਭ ਨਹੀਂ: ਮਾਇਆਵਤੀ

    ਜ਼ਮੀਨ ਬਦਲੇ ਨੌਕਰੀ ਘੁਟਾਲਾ: ਤੇਜਸਵੀ ਅਤੇ ਮੀਸਾ ਤੋਂ ਪੁੱਛ-ਪੜਤਾਲ

    ਜੰਮੂ ਕਸ਼ਮੀਰ: ਮੁਲਾਜ਼ਮਾਂ ਨੂੰ ਸਰਕਾਰ ਦੀ ਆਲੋਚਨਾ ਪਵੇਗੀ ਮਹਿੰਗੀ

    ਗੁਜਰਾਤ: ਸੀਬੀਆਈ ਵੱਲੋਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਡੀਜੀਐੱਫਟੀ ਦੇ ਜਾਇੰਟ ਡਾਇਰੈਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰੀ

    ਸਾਂਬਾ ’ਚ ਧਮਾਕੇ ਕਾਰਨ ਇਕ ਮੌਤ ਤੇ 4 ਜ਼ਖ਼ਮੀ

    ਰਾਹੁਲ ਦੀ ਅਯੋਗਤਾ ਦਾ ਸਬੰਧ ਅਡਾਨੀ ਮਾਮਲੇ ਨਾਲ ਨਹੀਂ: ਭਾਜਪਾ

    ਲੋਕਤੰਤਰ ਲਈ ਲੜਦਾ ਰਹਾਂਗਾ ਤੇ ਮੈਂ ਕਿਸੇ ਤੋਂ ਡਰਦਾ ਨਹੀਂ: ਰਾਹੁਲ ਗਾਂਧੀ

  • ਵਿਦੇਸ਼

    ਗਾਰਸੇਟੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁੱਕੀ

    ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨ ਭਗੌੜੇ ਕਰਾਰ

    ਇਨਟੈੱਲ ਦੇ ਸਹਿ-ਬਾਨੀ ਗੋਰਡਨ ਮੂਰ ਦਾ ਦੇਹਾਂਤ

    ਐਰਿਕ ਗਾਰਸੇਟੀ ਨੇ ਅਮਰੀਕਾ ਦੇ ਭਾਰਤ ਵਿਚਲੇ ਰਾਜਦੂਤ ਵਜੋਂ ਸਹੁੰ ਚੁੱਕੀ

    ਖਾਲਿਸਤਾਨ ਪੱਖੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਕਲੈਵਰਲੀ

    ਪੈਨਸ਼ਨ ਸੁਧਾਰਾਂ ਖ਼ਿਲਾਫ਼ ਸੜਕਾਂ ’ਤੇ ਨਿੱਤਰੇ ਫਰਾਂਸ ਦੇ ਲੋਕ

    ਅਮਰੀਕਾ: ‘ਬੀ’ ਵੀਜ਼ੇ ਦੌਰਾਨ ਦਿੱਤੀ ਜਾ ਸਕਦੀ ਹੈ ਨੌਕਰੀ ਲਈ ਅਰਜ਼ੀ

    ਅਮਰੀਕਾ ਨੇ ਚੀਨ ਦੇ ਜੰਗੀ ਬੇੜਾ ਖਦੇੜਨ ਦੇ ਦਾਅਵੇ ਨੂੰ ਨਕਾਰਿਆ

    ਸੂਨਕ ਨੇ ਜਨਤਕ ਕੀਤੇ ਆਮਦਨ ਕਰ ਰਿਟਰਨ ਦੇ ਵੇਰਵੇ

  • ਖੇਡਾਂ

    ਸਵਿਸ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਸੈਮੀਫਾਈਨਲ ’ਚ

    ਗੌਰਵ ਪਹਿਲਵਾਨ ਨੇ ‘ਨਲਵਾੜੀ ਕੇਸਰੀ’ ਦਾ ਖ਼ਿਤਾਬ ਜਿੱਤਿਆ

    ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਰੁਦਰਾਕਸ਼ ਪਾਟਿਲ ਨੂੰ ਕਾਂਸੀ ਦਾ ਤਗ਼ਮਾ

    ਏਸ਼ਿਆਈ ਖੋ ਖੋ ਚੈਂਪੀਅਨਸ਼ਿਪ: ਭਾਰਤ ਦੋਵਾਂ ਵਰਗਾਂ ’ਚ ਬਣਿਆ ਚੈਂਪੀਅਨ

    ਵਿਸ਼ਵ ਕੱਪ: ਭਾਰਤੀ ਨਿਸ਼ਾਨੇਬਾਜ਼ਾਂ ਨੇ ਦੋ ਤਗ਼ਮੇ ਫੁੰਡੇ

    ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: ਨਿਖ਼ਤ, ਨੀਤੂ, ਲਵਲੀਨਾ ਤੇ ਸਵੀਟੀ ਫਾਈਨਲ ’ਚ

    ਅਥਲੈਟਿਕ ਮੀਟ: ਲਵਪ੍ਰੀਤ, ਜੀਵਨ ਤੇ ਮਮਤਾ ਬੈਸਟ ਅਥਲੀਟ ਚੁਣੇ

    ਸਵਿੱਸ ਓਪਨ: ਸਿੰਧੂ ਅਗਲੇ ਗੇੜ ’ਚ, ਪ੍ਰਣਯ ਬਾਹਰ

    ਕਬੱਡੀ ਟੂੁਰਨਾਮੈਂਟ: ਫਤਿਹਗੜ੍ਹ ਛੰਨਾ ਨੇ ਫਰਵਾਹੀ ਨੂੰ ਹਰਾਇਆ

  • ਮਨੋਰੰਜਨ

    ਮੇਰਾ ਪੁੱਤਰ ਮੇਰਾ ਮਾਣ: ਅਮਿਤਾਭ ਬੱਚਨ

    ਇੱਕ ਸੀ ਮੀਨਾ

    ਫਿਨਲੈਂਡ ਦਾ ਅਫ਼ਲਾਤੂਨ ਦੌੜਾਕ ਪਾਵੋ ਨੁਰਮੀ

    ਲਗਾਤਾਰ ਪੂਛ ਹਿਲਾਉਣ ਵਾਲੀ ਪੀਲੀ ਪਿੱਦੀ

    ਸੁਜਾਨ ਦੀ ਜਿੱਤ

    ਕਰੀਰ ਦਾ ਵੇਲਣਾ, ਮੈਂ ਵੇਲ ਵੇਲ ਥੱਕੀ…

    ਸੰਗੀਤ ਦੀ ਦੁਨੀਆ ਦਾ ਉੱਘਾ ਨਾਂ ਸਤੀਸ਼ ਭਾਟੀਆ

    ਛੋਟਾ ਪਰਦਾ

    ਮਧੁਰ ਆਵਾਜ਼ ਦੀ ਮਾਲਕ ਸੁਮਨ ਕਲਿਆਣਪੁਰ

  • ਕਾਰੋਬਾਰ

    ਕੇਂਦਰ ਨੇ ਬੀਟੀ ਕਾਟਨ ਬੀਜ ਦੀਆਂ ਕੀਮਤਾਂ ’ਚ ਵਾਧਾ ਕੀਤਾ

    ਮੰਦੀ ਦਾ ਖ਼ੌਫ਼: ਭਾਰਤ ’ਚ 82 ਸਟਾਰਟਅੱਪਸ ਨੇ 23000 ਮੁਲਜ਼ਮਾਂ ਦੀ ਛਾਂਟੀ ਕੀਤੀ

    ਨਵੀਂ ਦਿੱਲੀ: ਅਜੈ ਬੰਗਾ ਕਰੋਨਾ ਪਾਜ਼ੇਟਿਵ, ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਰੱਦ

    ਡੁੱਬ ਰਹੇ ਕ੍ਰੈਡਿਟ ਸੁਇਸ ਨੂੰ ਯੂਬੀਐੱਸ 3.25 ਅਰਬ ਡਾਲਰ ’ਚ ਖਰੀਦੇਗਾ

    ਟੈਕਸ ਨਾ ਦੇਣ ਵਾਲਿਆਂ ਦੀ ਪਛਾਣ ਲਈ ਆਮਦਨ ਕਰ ਅੰਕੜਿਆਂ ਦੀ ਜਾਂਚ ਕਰੇਗਾ ਜੀਐੱਸਟੀ ਵਿਭਾਗ

    ਭਾਰਤ ਦਾ ਵਿੱਤੀ ਖੇਤਰ ਮਜ਼ਬੂਤ ਤੇ ਮਹਿੰਗਾਈ ਦਾ ਮਾੜਾ ਦੌਰ ਖ਼ਤਮ: ਆਰਬੀਆਈ ਗਵਰਨਰ

    ਏਅਰ ਇੰਡੀਆ ਆਪਣੇ ਮੁਲਾਜ਼ਮਾਂ ਲਈ ਵੀਆਰਐੱਸ ਲਿਆਈ

    ਅਮਰੀਕਾ ’ਚ 11 ਬੈਂਕਾਂ ਨੇ 30 ਅਰਬ ਡਾਲਰ ਦਾ ਪੈਕੇਜ ਦੇ ਕੇ ਫਸਟ ਰਿਪਬਲਿਕ ਬੈਂਕ ਨੂੰ ਡੁੱਬਣ ਤੋਂ ਬਚਾਇਆ

    ਫਰਵਰੀ ਮਹੀਨੇ ’ਚ ਦੇਸ਼ ਦਾ ਨਿਰਯਾਤ ਘਟਿਆ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਦੁਆ ਤੇ ਅਰਦਾਸ

admin by admin
March 18, 2023
in ਮਨੋਰੰਜਨ
0
SHARES
0
VIEWS
WhatsappFacebookTwitter



ਪਰਮਜੀਤ ਕੌਰ ਸਰਹਿੰਦ

ਪਰਮਜੀਤ ਕੌਰ ਸਰਹਿੰਦ

ਸਰਹੱਦ ਚਾਰ ਹਰਫ਼ਾਂ ਦਾ ਛੋਟਾ ਜਿਹਾ ਸ਼ਬਦ ਹੈ, ਪਰ ਇਸ ਵਿੱਚ ਬਹੁਤ ਡੂੰਘੇ ਅਰਥ, ਇਤਿਹਾਸ, ਦੁੱਖ-ਦਰਦ ਤੇ ਵਸਲ-ਵਿਛੋੜੇ ਦੀਆਂ ਅਨੇਕਾਂ ਕਥਾ-ਕਹਾਣੀਆਂ ਛੁਪੀਆਂ ਹੋਈਆਂ ਹਨ। ਹੰਝੂਆਂ ਦੇ ਦਰਿਆ, ਹਉਕਿਆਂ ਦੇ ਤੂਫ਼ਾਨ ਤੇ ਅਣਸੁਣੀਆਂ ਚੀਕਾਂ-ਪੁਕਾਰਾਂ ਇਸ ਸ਼ਬਦ ਵਿੱਚ ਸਿਮਟੀਆਂ ਹੋਈਆਂ ਹਨ। ਜਦੋਂ ਮਨੁੱਖ ਨੂੰ ਸਰਹੱਦ ਦਾ ਦਰਦ ਤਨ ਮਨ ’ਤੇ ਹੰਢਾਉਣਾ ਪੈਂਦਾ ਹੈ ਤਾਂ ਇਹ ਚਾਰ‌ਅੱਖਰੀ ਸ਼ਬਦ ਦੂਰ ਦੁਮੇਲ ਤੱਕ ਫੈਲਿਆ ਦਿਸਦਾ ਹੈ। ਇਹ ਅਹਿਸਾਸ ਕਿਸੇ ਸੰਵੇਦਨਸ਼ੀਲ ਮਨ ਨੂੰ ਗਹਿਰੀ ਉਦਾਸੀ ਵਿੱਚ ਡੁਬੋ ਦਿੰਦੇ ਹਨ। ਇਹ ਰੂਹ ਨੂੰ ਝੰਜੋੜਨ ਵਾਲੀਆਂ ਕਥਾ-ਕਹਾਣੀਆਂ ਪੜ੍ਹਦਿਆਂ-ਸੁਣਦਿਆਂ ਦਿਲ ਖ਼ੂਨ ਦੇ ਹੰਝੂ ਰੌਂਦਾ ਹੈ।

ਖੁਸ਼ਵੰਤ ਸਿੰਘ ਦਾ ਨਾਵਲ ‘ਪਾਕਿਸਤਾਨ ਮੇਲ’, ਨਾਨਕ ਸਿੰਘ ਦੇ ਨਾਵਲ ‘ਅੱਗ ਦੀ ਖੇਡ’ ਤੇ ‘ਖ਼ੂਨ ਦੇ ਸੋਹਿਲੇ’ ਆਦਿ। ਅੰਮ੍ਰਿਤਾ ਪ੍ਰੀਤਮ ਦਾ ਬਹੁ ਚਰਚਿਤ ਨਾਵਲ ‘ਪਿੰਜਰ’ ਤੇ ਡਾਕਟਰ ਦੇਵ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕਾਂ ਨੇ ਸੰਤਾਲੀ ਦੇ ਖੂਨੀ ਕਾਂਡ ਕਿਤਾਬੀ ਰੂਪ ਵਿੱਚ ਸਾਂਭੇ ਹੋਏ ਹਨ ਜਿਨ੍ਹਾਂ ਵਿੱਚੋਂ ਇਨਸਾਨੀਅਤ ਕਿਤੇ ਗੁਆਚ ਗਈ ਜਾਪਦੀ ਹੈ। ਮੰਟੋ ਦੀਆਂ ਕਹਾਣੀਆਂ ਪੜ੍ਹਦਿਆਂ ਆਤਮਾ ਲਹੂ- ਲੁਹਾਣ ਹੋ ਕੇ ਰਹਿ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ ਜਿਹੜੀਆਂ ਸਮੇਂ ਦੀ ਧੂੜ ਵਿੱਚ ਦੱਬ ਕੇ ਰਹਿ ਗਈਆਂ ਹੋਣੀਆਂ।

ਕਾਫ਼ੀ ਸਮਾਂ ਪਹਿਲਾਂ ਦੀ ਅਜਿਹੀ ਕਹਾਣੀ ਮੇਰੇ ਜ਼ਿਹਨ ਵਿੱਚ ਤਾਜ਼ਾ ਹੋ ਗਈ ਜਦੋਂ ਮੇਰੇ ਇੱਕ ਜ਼ਹੀਨ ਪਾਠਕ ਦਾ ਕੁਝ ਦਿਨ ਪਹਿਲਾਂ ਮੈਨੂੰ ਕਾਫ਼ੀ ਦੇਰ ਪਿੱਛੋਂ ਫੋਨ ਆਇਆ। ਜਦੋਂ ਵੀ ਉਸ ਦਾ ਫੋਨ ਆਉਂਦਾ ਉਹ ਬੜੀ ਪਾਏਦਾਰ ਸਾਹਿਤਕ ਗੱਲਬਾਤ ਕਰਦਾ। ਇੱਕ ਦਿਨ ਉਸ ਨੇ ਕਿਹਾ, ‘ਮੁਹਤਰਮਾ! ਮੈਨੂੰ ਸਰਹਿੰਦ ਦੇ ਇਤਿਹਾਸ ਬਾਰੇ ਕਿਸੇ ਚੰਗੀ ਅੰਗਰੇਜ਼ੀ ਕਿਤਾਬ ਦਾ ਨਾਂ ਦੱਸੋ ਤਾਂ ਜੋ ਮੈਂ ਗਹਿਰਾਈ ਨਾਲ ਇਸ ਨੂੰ ਜਾਣ ਸਕਾਂ। ਕਿਉਂਕਿ ਸਾਕਾ ਸਰਹਿੰਦ ਸਾਡੀ ਕੌਮ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ।’’ ਮੈਂ ਉਸ ਦੀ ਭਾਵਨਾ ਨੂੰ ਸਮਝਦਿਆਂ ਉਸ ਨੂੰ ਸਮਝਾਇਆ ਕਿ ਇਹ ਕੌਮ ਦੇ ਮੱਥੇ ’ਤੇ ਨਹੀਂ ਬਲਕਿ ਉਸ ਸਮੇਂ ਦੀ ਜ਼ਾਲਮ ਹਕੂਮਤ ਦੇ ਮੱਥੇ ’ਤੇ ਕਦੇ ਨਾ ਮਿਟਣ ਵਾਲਾ ਕਲੰਕ ਹੈ।

ਇੱਕ ਦਿਨ ਉਸ ਦੀ ਆਵਾਜ਼ ਵਿੱਚੋਂ ਮੈਨੂੰ ਦੁੱਖ ਤੇ ਉਦਾਸੀ ਦਾ ਅਹਿਸਾਸ ਹੋਇਆ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਸੰਤਾਲੀ ’ਚ‌ ਵਿੱਛੜੀ ਪਾਕਿਸਤਾਨ ਵਸਦੀ ਉਸ ਦੀ ਵੱਡੀ ਭੈਣ ਦੀ ਬਾਈਪਾਸ ਸਰਜਰੀ ਹੋਈ ਸੀ ਤੇ ਉਹ ਕੁਝ ਘੰਟਿਆਂ ਵਿੱਚ ਹੀ ਦੁਨੀਆ ਤੋਂ ਤੁਰ ਗਈ। ਉਹ ਭਰੇ ਮਨ ਨਾਲ ਦੱਸਦਾ ਰਿਹਾ ਕਿ ਉਨ੍ਹਾਂ ਮੀਆਂ-ਬੀਵੀ ਨੂੰ ਬਹੁਤ ਯਤਨਾਂ ਦੇ ਬਾਵਜੂਦ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਿਆ ਤੇ ਉਹ ਆਖ਼ਰੀ ਵਾਰ ਆਪਣੀ ਅੰਮੀ ਜਾਈ ਦੀ ਦੀਦ ਨਹੀਂ ਕਰ‌ ਸਕੇ। ਉਸ ਦੀ ਵੇਦਨਾ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਮੈਂ ਸੰਭਲਦਿਆਂ ਉਸ ਨੂੰ ਧੀਰਜ ਬੰਨ੍ਹਾਇਆ। ਉਸ ਦੇ ਦੱਸਣ ਅਨੁਸਾਰ ਉਸ ਦੇ ਸ਼ਹਿਰ ਤੋਂ ਉਸ ਦੀ ਭੈਣ ਦੇ ਘਰ‌ ਦਾ ਰਸਤਾ ਸਿਰਫ਼ ਦੋ- ਢਾਈ ਘੰਟਿਆਂ ਦਾ ਸੀ। ਇਹ ਸਰਹੱਦਾਂ ਰਾਹ ਵਿੱਚ ਪਹਾੜ ਬਣ ਗਈਆਂ। ਸੰਤਾਲੀ ਦੀ ਵੰਡ ਦੀ ਉੱਚੀ ਦੀਵਾਰ ਉਹ ਟੱਪ ਨਾ ਸਕੇ ਤੇ ਭੈਣ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਉਸ ਨੇ ਰੋਸ ਤੇ ਦੁੱਖ ਨਾਲ ਕਿਹਾ ਕਿ ਜੇਕਰ ਇਹ‌ਘਟਨਾ ਕਿਸੇ ਹੁਕਮਰਾਨ ਜਾਂ ਹੋਰ ਅਮੀਰ ਵਜ਼ੀਰ ਨਾਲ ਵਾਪਰੀ ਹੁੰਦੀ ਤਾਂ ਸਾਰੇ ਰਾਹ- ਰਸਤੇ ਖੁੱਲ੍ਹ ਗਏ ਹੁੰਦੇ। ਹੰਝੂਆਂ ਭਿੱਜੇ ਬੋਲਾਂ ਵਿੱਚ ਮਾਮੂਲੀ ਜਿਹੀ ਖ਼ੁਸ਼ੀ ਦਾ ਰਲੇਵਾਂ ਜਾਪਿਆ ਜਦੋਂ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੇਰੇ ਭਣੇਵੇਂ ਦਾ ਵਿਆਹ ਸੀ ਤੇ ਅਸੀਂ ਫੋਨ ਰਾਹੀਂ ਸਾਰੀਆਂ ਰਸਮਾਂ ਰੀਤਾਂ ਤੇ ਰੌਣਕਾਂ ਵਿੱਚ ਹਾਜ਼ਰੀ ਲਗਵਾਉਂਦੇ ਖੁਸ਼ੀਆਂ ਮਨਾਉਂਦੇ ਰਹੇ, ਪਰ ਅਜਿਹੇ ਦੁੱਖ ਮੌਕੇ ਅਸੀਂ ਕੀ ਕਰੀਏ ? ਮੇਰੇ ਕੋਲ ਕੀ ਕਿਸੇ ਕੋਲ ਵੀ ਇਸ ਸਵਾਲ ਦਾ ਜਵਾਬ ਨਹੀਂ ਹੈ।

ਉਸ ਦੀ ਬੇਵਸੀ ਬਾਰੇ ਸੋਚਦਿਆਂ ਮਨ ਬਹੁਤ ਦੁਖਿਆ। ਇਹ ਸਵਾਲ ਵਾਰ-ਵਾਰ ਮੇਰੇ ਜ਼ਿਹਨ ਵਿੱਚ ਘੁੰਮਦਾ ਰਿਹਾ ਕਿ ਕਿਸ ਅਣਕੀਤੇ ਕਸੂਰ ਦੀ ਸਜ਼ਾ ਉਸ ਨੇਕ‌ ਦਿਲ ਬੰਦੇ ਨੂੰ ਕਾਨੂੰਨ ਤੇ ਸਰਕਾਰਾਂ ਨੇ ਦਿੱਤੀ? ਮੈਂ ਉਸ ਦੇ ਦੁੱਖ ’ਚ‌ ਸ਼ਰੀਕ ਹੁੰਦਿਆਂ ਕਿਹਾ ਕਿ ਮੈਂ ਅਰਦਾਸ ਕਰਦੀ ਹਾਂ ਪਰਮਾਤਮਾ ਸਰਹੱਦੋਂ ਪਾਰ ਤੁਹਾਡੀ ਸਦਾ ਲਈ ਵਿੱਛੜੀ ਭੈਣ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਤੇ ਤੁਹਾਨੂੰ ਇਹ ਅਸਹਿ ਦੁੱਖ ਝੱਲਣ ਦੀ ਸਮਰੱਥਾ ਦੇਵੇ। ਮੈਨੂੰ ਉਹ ਲਫ਼ਜ਼ ਅੱਜ ਵੀ ਯਾਦ ਹਨ ਜੋ ਸ਼ੁਕਰੀਆ ਕਰਦਿਆਂ ਤੇ ਅਧੀਰ ਹੁੰਦਿਆਂ ਉਸ ਨੇ ਕਈ ਵਰ੍ਹੇ ਪਹਿਲਾਂ ਆਖੇ ਸਨ, ‘‘ਤੁਸੀਂ ਅਰਦਾਸ ਕਰੋ, ਮੈਂ ਦੁਆ ਕਰਾਂਗਾ ਕਿ ਇਹ ਸਰਹੱਦਾਂ ਮਿਟ ਜਾਣ… ਤੁਹਾਡੀ ਅਰਦਾਸ ਤੇ ਮੇਰੀ ਦੁਆ ਰਲ ਕੇ ਜ਼ਰੂਰ ਅਸਰ ਕਰਨਗੀਆਂ। ਫਿਰ ਜਿਉਂਦੇ ਜਾਂ ਮੋਇਆਂ ਦੀ ਦੀਦ ਨੂੰ ਸਾਡੇ‌ ਦੀਦੇ ਨਹੀਂ ਤਰਸਣਗੇ …।’’ ਉਸ ਦੇ ਦਰਦ ਪਰੁੱਤੇ ਬੋਲ ਦੇ ਜਵਾਬ ਵਿੱਚ ਮੈਂ ਐਨਾ ਹੀ ਕਹਿ ਸਕੀ, ‘‘ਜ਼ਰੂਰ’’ ਕਿਉਂਕਿ ਇਹ ਅਟੱਲ ਤੇ ਕੌੜੀ ਸਚਾਈ ਹੈ ਕਿ ਇਸ ਮਸਲੇ‌ਵਿੱਚ ਅਰਦਾਸ ਤੇ ਦੁਆ ਰਲ ਕੇ ਵੀ ਅਸਰਅੰਦਾਜ਼ ਨਹੀਂ ਹੋਣਗੀਆਂ। ਅੱਜ ਤੱਕ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਆਪਣੇ- ਆਪਣੇ ਇਸ਼ਟਾਂ ਅੱਗੇ ਮੱਥੇ ਰਗੜੇ ਹੋਣਗੇ ਜਿਨ੍ਹਾਂ ਦੇ ਸਕੇ- ਸਬੰਧੀ ਤੇ ਮਿੱਤਰ- ਪਿਆਰੇ ਇਨ੍ਹਾਂ ਸਰਹੱਦਾਂ ਨੇ ਵਿਛੋੜੇ ਹਨ। ਮੇਰੇ ਮਨ‌ ਵਿੱਚੋਂ ਇੱਕ ਹੂਕ ਨਿਕਲੀ ਕਿ ਸਰਹੱਦੋਂ ਪਾਰ ਵਾਲਿਆਂ ਦੇ ਵਿਛੋੜੇ ਐਨੇ ਦੁਖਦਾਈ ਨਾ ਹੋਣ ਕਿ ਇੱਕ ਦੂਜੇ ਨੂੰ ਆਖਰੀ ਦੀਦ ਵੀ ਨਸੀਬ ਨਾ ਹੋਵੇ। ਐਨੀ ਕੁ ਅਰਦਾਸ ਤੇ ਦੁਆ ਤਾਂ ਮਾਲਕ ਦੇ ਦਰ ’ਤੇ ਕਬੂਲ ਹੋ‌ ਜਾਵੇ। ਕੋਈ ਬਿਰਹੋਂ ਕੁੱਠੀ ਜਿੰਦ ਇਹ ਜੋਦੜੀਆਂ ਕਰਦੀ ਜੱਗ ਤੋਂ ਨਾ ਚਲੀ ਜਾਵੇ:

ਮੈਂ ਬੁਝਦੇ ਦੀਵੇ ਦੀ ਲੋਅ ਸੱਜਣਾ

ਥੋੜ੍ਹੇ ਚਿਰ ਦੀ ਪ੍ਰਾਹੁਣੀ ਕੋਲ ਹੋ ਸੱਜਣਾ …

ਬੂਹੇ ‌ਖੁੱਲ੍ਹਿਆਂ ਨੈਣਾਂ ਦੇ ਢੋਅ ਸੱਜਣਾ

ਥੋੜ੍ਹੇ ਚਿਰ ਦੀ ਪ੍ਰਾਹੁਣੀ ਕੋਲ ਹੋ ਸੱਜਣਾ…

ਸੰਪਰਕ: 98728-98599



Related posts

ਮੇਰਾ ਪੁੱਤਰ ਮੇਰਾ ਮਾਣ: ਅਮਿਤਾਭ ਬੱਚਨ

March 26, 2023

ਇੱਕ ਸੀ ਮੀਨਾ

March 25, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਅੰਮ੍ਰਿਤਪਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤਾਂ ਸਮਰਪਣ ਕਰੇ: ਜਥੇਦਾਰ
  • ਕਰਨਾਟਕ: ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਤਿੰਨ ਸਾਬਕਾ ਮੰਤਰੀ ਸ਼ਾਮਲ
  • ਗਾਰਸੇਟੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁੱਕੀ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਅੰਮ੍ਰਿਤਪਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤਾਂ ਸਮਰਪਣ ਕਰੇ: ਜਥੇਦਾਰ

March 26, 2023

ਕਰਨਾਟਕ: ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਤਿੰਨ ਸਾਬਕਾ ਮੰਤਰੀ ਸ਼ਾਮਲ

March 26, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In