ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਮਾਰਚ
ਜ਼ਿਲ੍ਹਾ ਸਿਰਸਾ ਨੂੰ ਨਸ਼ਾ ਮੁਕਤ ਕਰਨ ਲਈ ਪ੍ਰਸ਼ਾਸਨ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਇਥੋਂ ਦੇ ਪਿੰਡ ਬਣੀ ’ਚ ਸਥਿਤ ਚਾਰ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਗਿਆ। ਇਕ ਮੈਡੀਕਲ ਸਟੋਰ ’ਚ ਕਥਿਤ ਨਸ਼ੇ ਦੀਆਂ ਦਵਾਈਆਂ ਤੇ ਬੇਨਿਯਮੀਆਂ ਮਿਲਣ ’ਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡਰੱਗ ਕੰਟਰੋਲਰ ਡਾ. ਰਜਨੀਸ਼ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਚਲਾਈ ਗਈ ਮੁਹਿੰਮ ਦੇ ਤਹਿਤ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਅੱਜ ਪਿੰਡ ਦੇ ਬਣੀ ’ਚ ਸਥਿਤ ਚਾਰ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਗਿਆ ਤਾਂ ਇਕ ਮੈਡੀਕਲ ਸਟੋਰ ’ਚੋਂ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਤੇ ਕਈ ਹੋਰ ਬੇਨਿਯਮੀਆਂ ਤੇ ਖਾਮੀਆਂ ਵੀ ਮਿਲਿਆ ਜਿਸ ਕਰਕੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮੈਡੀਕਲ ਸਟੋਰ ਤੋਂ ਨਸ਼ੇ ਦੀਆਂ ਦਵਾਈਆਂ ਨਹੀਂ ਵਿਕਣ ਦਿੱਤੀਆਂ ਜਾਣਗੀਆਂ। ਜੇ ਕੋਈ ਮੈਡੀਕਲ ਸਟੋਰ ਸੰਚਾਲਕ ਬਿਨ੍ਹਾਂ ਡਾਕਟਰ ਦੀ ਪਰਚੀ ਦੇ ਦਵਾਈ ਦਿੰਦਾ ਹੈ ਤਾਂ ਉਸ ਖ਼ਿਲਾਫ਼ ਡਰਗ ਐਕਟ ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।