ਪੱਤਰ ਪ੍ਰੇਰਕ
ਮਾਨਸਾ, 17 ਮਾਰਚ
ਮਾਨਸਾ ਦੇ ਬੱਚਤ ਭਵਨ ਵਿੱਚ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੱਖ-ਵੱਖ ਵਿਕਾਸ ਕੰਮਾਂ ਲਈ ਗਰਾਂਟਾਂ ਦੇ ਚੈੱਕ ਵੰਡੇ ਗਏ। ਵਿਧਾਇਕ ਨੇ ਪਿੰਡਾਂ ਦੇ ਪਾਣੀ ਦੀ ਨਿਕਾਸੀ, ਨਵੀਆਂ ਅਤੇ ਪੁਰਾਣੀਆਂ ਸਿਵਲ ਡਿਸਪੈਂਸਰੀਆਂ ਦੀ ਮੁਰੰਮਤ ਲਈ 42.59 ਲੱਖ, ਮੁਸਲਿਮ ਭਾਈਚਾਰੇ ਦੇ ਕਬਰਸਤਾਨ ਲਈ 4 ਲੱਖ ਰੁਪਏ, ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਫੌਜੀ ਵੀਰਾਂ ਦੇ ਯਾਦਗਾਰੀ ਗੇਟ ਲਈ ਭੰਮੇ ਕਲਾਂ, ਨੰਗਲ ਕਲਾਂ, ਬਣਾਂਵਾਲੀ, ਘੁਰਕਣੀ ਲਈ 13.10 ਲੱਖ, ਐਸ.ਸੀ ਧਰਮਸ਼ਾਲਾ ਸਾਹਨੇਵਾਲੀ ਲਈ 2.50 ਲੱਖ, ਬਾਬਾ ਜੀਵਨ ਸਿੰਘ ਧਰਮਸ਼ਾਲਾ ਦਾਨੇਵਾਲਾ ਸ਼ੈੱਡ ਲਈ ਡੇਢ ਲੱਖ, ਬਾਜੀਗਰ ਧਰਮਸ਼ਾਲਾ ਨੰਗਲ ਖੁਰਦ ਲਈ 3 ਲੱਖ ਰੁਪਏ, ਪਿੰਡ ਘਰਾਂਗਣਾ ਦੇ ਥਾਪਰ ਮਾਡਲ ਪ੍ਰਾਜੈਕਟ ਲਈ 9.89 ਲੱਖ, ਨੰਗਲ ਕਲਾਂ ਸੋਲਡ ਵੇਸਟ ਮੈਨੇਜਮੈਂਟ ਲਈ 3.32 ਲੱਖ ਅਤੇ ਹੋਰ ਵਿਕਾਸ ਕੰਮਾਂ ਲਈ ਪੰਚਾਇਤਾਂ ਨੂੰ ਚੈੱਕ ਤਕਸੀਮ ਕੀਤੇ ਗਏ। ਉਨ੍ਹਾਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਵਾਸਤੇ ਲਗਾਤਾਰ ਯਤਨ ਜਾਰੀ ਹਨ ਅਤੇ ਲੋੜਵੰਦ ਪਿੰਡਾਂ ਨੂੰ ਵਿਕਾਸ ਲਈ ਲਗਾਤਾਰ ਗਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।