ਮੁੰਬਈ, 24 ਮਈ
ਟੀਵੀ ਅਦਾਕਾਰ ਨਿਤੇਸ਼ ਪਾਂਡੇ (52) ਦਾ ਅੱਜ ਇਥੇ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਤੇਸ਼ ਦੀ ਲਾਸ਼ ਅੱਜ ਸਵੇਰੇ ਨਾਸਿਕ ਸਥਿਤ ਇਗਤਪੁਰੀ ਦੇ ਇੱਕ ਹੋਟਲ ਦੇ ਕਮਰੇ ਵਿੱਚ ਪਈ ਮਿਲੀ। ਪੁਲੀਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਇਗਤਪੁਰੀ ਥਾਣੇ ਵਿੱਚ ਅਚਾਨਕ ਹੋਈ ਮੌਤ ਸਬੰਧੀ ਰਿਪੋਰਟ ਦਰਜ ਕੀਤੀ ਗਈ ਹੈ।
ਅਦਾਕਾਰਾ ਵੈਭਵੀ ਉਪਾਧਿਆਏ ਸੜਕ ਹਾਦਸੇ ਵਿੱਚ ਹਲਾਕ
ਸ਼ਿਮਲਾ (ਪੀਟੀਆਈ): ਟੀਵੀ ਲੜੀਵਾਰ ‘ਸਾਰਾਭਾਈ ਵਰਸਿਜ਼ ਸਾਰਾਭਾਈ: ਟੇਕ 2’ ਦੀ ਅਦਾਕਾਰਾ ਵੈਭਵੀ ਉਪਾਧਿਆਏ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਅਦਾਕਾਰਾ ਦੀ ਐੱਸਯੂਵੀ ਬੀਤੇ ਸੋਮਵਾਰ ਜ਼ਿਲ੍ਹਾ ਕੁੱਲੂ ਦੇ ਬੰਜਾਰ ਖੇਤਰ ’ਚ ਸਿਧਵਾਂ ਨੇੜੇ ਇੱਕ ਖਾਈ ’ਚ ਡਿੱਗ ਪਈ ਸੀ। ਐੱਸਪੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਵੈਭਵੀ ਦੇ ਸਿਰ ’ਚ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ।